Breaking- ਇਕ ਵਾਰ ਫਿਰ ਸੁਰਖੀਆ ਵਿਚ ਕੁੱਲੜ ਪੀਜ਼ਾ ਕਪਲ, ਨਾਲ ਦੀ ਦੁਕਾਨ ਵਾਲੇ ਨਾਲ ਹੋਈ ਲੜਾਈ, ਵੀਡੀਓ ਵੀ ਵੇਖੋ
5 ਦਸੰਬਰ – (ਪੰਜਾਬ ਡਾਇਰੀ) ਜਲੰਧਰ ਦਾ ਮਸ਼ਹੂਰ ਕੁੱਲੜ ਪੀਜ਼ਾ ਕਪਲ ਇਕ ਵਾਰ ਫਿਰ ਸੁਰਖੀਆਂ ਵਿਚ ਹਨ ਹੁਣ ਇਨ੍ਹਾਂ ਪੰਗਾ ਗੁਆਂਢੀਆਂ ਨਾਲ ਪਿਆ ਜਿਸ ਤੋਂ ਬਾਅਦ ਇਨ੍ਹਾਂ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਦਾ ਗੁਆਂਢੀ ਦੁਕਾਨਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ ‘ਚ ਕੁੱਲੜ ਪੀਜਾ ਕਪਲ ਅਤੇ ਉਨ੍ਹਾਂ ਦੇ ਗੁਆਂਢੀ ਦੋਵੇਂ ਇਕ-ਦੂਜੇ ਨੂੰ ਅਸ਼ਲੀਲ ਗਾਲਾਂ ਕੱਢ ਰਹੇ ਹਨ।
ਇਸ ਵੀਡਿਓ ਦੇ ਮੁਤਾਬਿਕ ਕੁੱਲੜ ਪੀਜ਼ਾ ਜੋੜਾ ਅਤੇ ਉਨ੍ਹਾਂ ਦੇ ਗੁਆਂਢੀਆਂ ਵਿਚਾਲੇ ਨਾ ਸਿਰਫ ਅਸ਼ਲੀਲ ਗਾਲੀ-ਗਲੋਚ ਸਗੋਂ ਮਾਮੂਲੀ ਤਕਰਾਰ ਵੀ ਹੋਈ। ਕੁੱਲੜ ਪੀਜ਼ਾ ਦੇ ਮਾਲਕ ਸਹਿਜ ਅਰੋੜਾ ਨੇ ਆਪਣੇ ਗੁਆਂਢੀ ਨੂੰ ਦੋਹਾਂ ਸੀਮਾਵਾਂ ਦੇ ਵਿਚਕਾਰ ਰੱਖੀਆਂ ਰੱਸੀਆਂ ਰਾਹੀਂ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਅੰਦਰ ਆ ਕੇ ਦੋਵਾਂ ਨੂੰ ਬਚਾ ਲਿਆ। ਇਸ ਤੋਂ ਬਾਅਦ ਲੋਕ ਸਹਿਜ ਨੂੰ ਪਿਛਲੇ ਪਾਸੇ ਲੈ ਜਾਂਦੇ ਹਨ, ਫਿਰ ਉਸ ਦੀ ਪਤਨੀ ਗੁਰਪ੍ਰੀਤ ਕੌਰ ਮੂਹਰੇ ਸੰਭਾਲਦੀ ਹੈ। ਉਹ ਵੀ ਅਸ਼ਲੀਲ ਗਾਲ੍ਹਾਂ ਕੱਢਦੇ ਹੋਏ ਝਗੜੇ ਵਿੱਚ ਪੈ ਜਾਂਦੀ ਹੈ ਪਰ ਗੁਆਂਢੀ ਦੀਆਂ ਧੀਆਂ ਆਪਣੇ ਪਿਤਾ ਨੂੰ ਦੁਕਾਨ ਦੇ ਅੰਦਰ ਘਸੀਟਦੀਆਂ ਹਨ। ਵੀਡੀਓ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ