Breaking- ਗੁਜਰਾਤ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇਸ਼ ਦੀ ਨੌਵੀਂ ਕੌਮੀ ਪਾਰਟੀ ਬਣ ਗਈ ਹੈ, ਪਾਰਟੀ ਨੂੰ ਗੁਜਰਾਤ ਚੋਣਾਂ ਵਿਚ ਪੰਜ ਸੀਟਾਂ ’ਤੇ ਜਿੱਤ ਮਿਲੀ ਹੈ
ਨਵੀਂ ਦਿੱਲੀ, 9 ਦਸੰਬਰ – ਗੁਜਰਾਤ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇਸ਼ ਦੀ ਨੌਵੀਂ ਕੌਮੀ ਪਾਰਟੀ ਬਣ ਗਈ ਹੈ। ਪਾਰਟੀ ਨੂੰ ਗੁਜਰਾਤ ਚੋਣਾਂ ਵਿਚ ਪੰਜ ਸੀਟਾਂ ’ਤੇ ਜਿੱਤ ਮਿਲੀ ਹੈ ਤੇ ਇਸਨੂੰ 12.98 ਫੀਸਦੀ ਵੋਟਾਂ ਪਈਆਂ ਹਨ।
ਇਕ ਕੌਮੀ ਪਾਰਟੀ ਬਣਨ ਲਈ ਤਿੰਨ ਸ਼ਰਤਾਂ ਵਿਚੋਂ ਕੋਈ ਇਕ ਪੂਰੀ ਕਰਨੀ ਹੁੰਦੀ ਹੈ। ਇਹਨਾਂ ਸ਼ਰਤਾਂ 1. ਘੱਟ ਤੋਂ ਘੱਟ 3 ਰਾਜਾਂ ਵਿਚੋਂ 2 ਫੀਸਦੀ ਲੋਕ ਸਭਾ ਸੀਟਾਂ ਜਿੱਤਣਾ, 2. ਇਕ ਵਿਧਾਨ ਸਭਾ ਚੋਣ ਵਿਚ ਕੁੱਲ 6 ਫੀਸਦੀ ਵੋਟਾਂ ਲੈਣਾ ਅਤੇ 3. 4 ਲੋਕ ਸਭਾ ਸੀਟਾਂ ਹੋਣਾ ਤੇ ਘੱਟ ਤੋਂ ਘੱਟ ਚਾਰ ਰਾਜਾਂ ਵਿਚ ਇਕ ਸੂਬਾਈ ਪਾਰਟੀ ਵਜੋਂ ਮਾਨਤਾ ਹੋਣਾ ਸ਼ਾਮਲ ਹਨ।
ਆਮ ਆਦਮੀ ਪਾਰਟੀ ਦੀ ਹੁਣ ਚਾਰ ਰਾਜਾਂ ਵਿਚ ਹਾਜ਼ਰ ਹੋ ਗਈ ਹੈ ਜਿਹਨਾਂ ਵਿਚ ਪੰਜਾਬ, ਦਿੱਲੀ ਅਤੇ ਗੋਆ ਤੋਂ ਬਾਅਦ ਗੁਜਰਾਤ ਸ਼ਾਮਲ ਹੋਇਆ ਹੈ।
ਇਸ ਲਈ ਵਿਸ਼ੇਸ ਗੱਲ ਇਹ ਹੈ ਕਿ ਆਪ ਨੂੰ ਕੌਮੀ ਪਾਰਟੀ ਬਣਨ ਦਾ ਮਾਣ 10 ਸਾਲ ਦੇ ਸਮੇਂ ਵਿਚ ਹੀ ਪ੍ਰਾਪਤ ਹੋਇਆ ਹੈ