Breaking- ਨਿਤਿਨ ਗਡਕਰੀ ਨੇ ਭਾਰਤ ਦੀਆਂ ਸੜਕਾਂ ਢਾਂਚਾ 2024 ਤੱਕ ਅਮਰੀਕਾ ਦੀਆਂ ਸੜਕਾਂ ਵਰਗਾ ਬਣਾਉਣ ਦੀ ਗੱਲ ਕਹੀ
ਚੰਡੀਗੜ੍ਹ, 17 ਦਸੰਬਰ – (ਪੰਜਾਬ ਡਾਇਰੀ) ਭਾਰਤ ਦੇ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਦੇ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਹੈ ਕਿ 2024 ਦੇ ਅਖੀਰ ਤੱਕ ਸੜਕਾਂ ਦਾ ਬੁਨਿਆਦੀ ਢਾਂਚਾ ਅਮਰੀਕਾ ਦੇ ਬਰਾਬਰ ਹੋਵੇਗਾ। ਨਿਤਿਨ ਗਡਕਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਭਾਰਤ ਇਕ ਊਰਜਾ ਨਿਰਯਾਤ ਵਜੋਂ ਖੁਦ ਨੂੰ ਸਥਾਪਤ ਕਰਨ ਲਈ ਬੇਹਤਰ ਸਥਿਤੀ ਵਿਚ ਹੈ।
ਫਿੱਕੀ ਦੇ 95ਵੇਂ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਵਿਚ ਵਿਸ਼ਵ ਪੱਧਰੀ ਸੜਕ ਢਾਂਚਾ ਬਣਾ ਰਹੇ ਹਾਂ ਤੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਾਲ 2024 ਦੇ ਖਤਮ ਹੋਣ ਤੋਂ ਪਹਿਲਾਂ ਸਾਡਾ ਸੜਕ ਢਾਂਚਾ ਅਮਰੀਕਾ ਦੇ ਬਰਾਬਰ ਹੋ ਜਾਵੇਗਾ। ਰਸਦ ਦੀ ਲਾਗਤ ਦੇ ਮੁੱਦੇ ‘ਤੇ ਕੇਂਦਰੀ ਮੰਤਰੀ ਨੇ ਕਿਹਾ ਕਿ 2024 ਦੇ ਅਖੀਰ ਤਕ ਇਸ ਨੂੰ 9 ਫੀਸਦੀ ਤੱਕ ਲੈ ਜਾਣ ਦੀ ਕੋਸ਼ਿਸ਼ ਹੈ।
ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਸਾਧਨਾਂ ਦੀ ਲਾਗਤ ਨੂੰ ਘੱਟ ਕਰਨ ਤੇ ਨਿਰਮਾਣ ਦੀ ਗੁਣਵੱਤਾ ਵਿਚ ਸੁਧਾਰ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਸੀਮੈਂਟ ਤੇ ਸਟੀਲ ਨਿਰਮਾਣ ਲਈ ਮੁੱਖ ਸਾਮਾਨ ਹਨ। ਅਜਿਹੇ ਵਿਚ ਅਸੀਂ ਬਦਲ ਅਪਨਾਉਣ ਦੀ ਕੋਸ਼ਿਸ਼ ਕਰਕੇ ਨਿਰਮਾਣ ਕੰਮ ਵਿਚ ਸਟੀਲ ਦੀ ਵਰਤੋਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਨੇੜਲੇ ਭਵਿੱਖ ਵਿਚ ਗ੍ਰੀਨ ਹਾਈਡ੍ਰੋਜਨ ਊਰਜਾ ਦਾ ਵੱਡਾ ਸਰੋਤ ਹੋਵੇਗਾ।
Addressing FICCI's 95th Annual Convention “India@100 : Amrit Kaal – Sustainable & Inclusive”& Annual General Meeting https://t.co/NhcOsb3COV
— Nitin Gadkari (@nitin_gadkari) December 16, 2022
Advertisement