Breaking- ਫਿਰੌਤੀ ਦੀ ਰਕਮ ਲੈਣ ਲਈ ਪਹੁੰਚੇ ਗੈਂਗਸਟਰਾਂ ਅਤੇ ਪੁਲਿਸ ਵਿਚ ਤਾਬੜਤੋੜ ਫਾਈਰਿੰਗ ਹੋਈ
24 ਦਸੰਬਰ – ਪੰਜਾਬ ਦੇ ਅੰਮ੍ਰਿਤਸਰ ਵਿੱਚ ਮਜੀਠਾ ਰੋਡ ਤੇ ਗੈਂਗਸਟਰਾਂ ਵੱਲੋਂ ਪੁਲਿਸ ਤੇ ਫਾਈਰਿੰਗ ਕੀਤੀ ਗਈ । ਮਿਲੀ ਮੁਤਾਬਕ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਗੈਂਗਸਟਰ ਫਿਰੌਤੀ ਦੀ ਰਕਮ ਲੈਣ ਲਈ ਪਹੁੰਚੇ ਸਨ ਜਿਥੇ ਉਨ੍ਹਾਂ ਦੀ ਤੇ ਪੁਲਿਸ ਦੀ ਆਪਸ ਝੜਪ ਹੋਣ ਮਗਰੋਂ ਗੋਲੀਆਂ ਚੱਲ ਪਈਆਂ ।
ਮਜੀਠਾ ਰੋਡ ਤੇ ਰਹਿੰਦੇ ਇੱਕ ਵਪਾਰੀ ਕੋਲੋਂ ਗੈਂਗਸਟਰਾਂ ਨੇ ਫਿਰੌਤੀ ਦੀ ਮੰਗ ਕੀਤੀ ਸੀ। ਵਪਾਰੀ ਨੇ ਫਿਰੌਤੀ ਦੇਣ ਤੋਂ ਜਵਾਬ ਦਿੱਤਾ ਸੀ ਤੇ ਕੁੱਝ ਘੰਟਿਆਂ ਬਾਅਦ ਗੈਂਗਸਟਰਾਂ ਵੱਲੋਂ ਵਪਾਰੀ ਦੇ ਘਰ ਬਾਹਰ ਗੋਲੀਆਂ ਚਲਾਈਆਂ ਗਈਆਂ। ਗੈਂਗਸਟਰਾਂ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ । ਇਸ ਤੋਂ ਬਾਅਦ ਇਸ ਸਬੰਧੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ।
ਪੁਲਿਸ ਨੂੰ ਸੂਚਨਾ ਮਿਲੀ ਕਿ ਦੋਵੇਂ ਗੈਂਗਸਟਰ ਗੁਮਟਾਲਾ ਬਾਈਪਾਸ ਦੇ ਕੋਲ ਘੁੰਮ ਰਹੇ ਹਨ ਜਦੋ ਪੁਲਿਸ ਉਨ੍ਹਾਂ ਨੂੰ ਫੜਣ ਲੱਗੀ ਤਾਂ ਉਨ੍ਹਾਂ ਵੱਲੋਂ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਚੱਲਦੇ ਇੱਕ ਗੋਲੀ ਪੁਲਿਸ ਮੁਲਾਜ਼ਮ ਨੂੰ ਲੱਗੀ ਜਦੋਂ ਜਵਾਬੀ ਹਮਲਾ ਕਰਦੇ ਹੋਏ ਪੁਲਿਸ ਵੱਲੋਂ ਗੋਲੀ ਚਲਾਈ ਗਈ ਤਾਂ ਇੱਕ ਗੋਲੀ ਗੈਂਗਸਟਰ ਨੂੰ ਲੱਗੀ ਜਿਸਦਾ ਨਾਂ ਅਮਨ ਕੁਮਾਰ ਦੱਸਿਆ ਜਾ ਰਿਹਾ ਹੈ। ਇਸ ਝੜਪ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ। ਜ਼ਖਮੀ ਪੁਲਿਸ ਮੁਲਾਜ਼ਮ ਅਤੇ ਗੈਂਗਸਟਰ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਕਿਹੜੇ ਗੈਂਗਸਟਰ ਨਾਲ ਸੰਬੰਧ ਹਨ ਅਤੇ ਇਨ੍ਹਾਂ ਵੱਲੋ ਹੋਰ ਕਿੰਨੇ ਲੋਕਾਂ ਕੋਲੋ ਫਿਰੌਤੀਆਂ ਮੰਗੀਆਂ ਗਈਆਂ ਹਨ।