Breaking- ਵੱਡੀ ਖਬਰ – ਸੁਖਬੀਰ ਬਾਦਲ ਦਾ ਬਿਆਨ ਪੰਜਾਬ ਦੀ ਸਰਕਾਰ ਨੂੰ ਕੇਜਰੀਵਾਲ ਦੇ ਬੰਦੇ ਚਲਾ ਰਿਹੇ ਹਨ
ਅੰਮ੍ਰਿਤਸਰ, 7 ਜਨਵਰੀ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੇਕ ਸਲਾਹ ਦਿੱਤੀ ਕਿ ਉਹ ਸੂਬੇ ਦੀ ਬੇਹਤਰੀ ਲਈ ਕੰਮ ਕਰਨ ਅਤੇ ਜੇਕਰ ਉਹਨਾਂ ਨੂੰ ਕੰਮ ਕਰਨ ਵਿਚ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਉਹ ਉਹਨਾਂ ਸਮੇਤ ਹੋਰਨਾਂ ਤੋਂ ਸਲਾਹ ਲੈ ਸਕਦੇ ਹਨ ।
ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਕੇਜਰੀਵਾਲ ਦੇ ਬੰਦੇ ਚਲਾ ਰਹੇ ਹਨ ਜੋ ਡੀ ਜੀ ਪੀ ਤੇ ਚੀਫ ਸੈਕਟਰੀ ਨਾਲ ਮੀਟਿੰਗਾਂ ਕਰਦੇਹਨ ਤੇ ਪੰਜਾਬ ਦੇ ਮੰਤਰੀਆਂ ਨੂੰ ਕੋਈ ਨਹੀਂ ਪੁੱਛਦਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਤੋਂ ਇਸਦਾ ਪਾਣੀ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਆਉਣ ਵਾਲੇ ਸਮੇਂ ਵਿਚ ਸਾਰੀਆਂ ਇੰਡਟਸੀਜ ਬੰਦ ਹੋ ਜਾਣਗੀਆਂ ਜੇ ਇਹੋ ਹਾਲ ਰਿਹਾ । ਹੁਣ ਗੁੰਡਾਗਰਦੀ ਇੰਨੀ ਵੱਧ ਗਈ ਹੈ ਕਿ ਦਿਨ ਦਿਹਾੜੇ ਲੋਕ ਘਰ ਤੋਂ ਬਾਹਰ ਜਾਣ ਤੋਂ ਵੀ ਡਰਦੇ ਹਨ । ਬਦਮਾਸ਼ ਬੰਦੂਕਾਂ ਲੈ ਕੇ ਸ਼ਰੇਆਣ ਘੁੰਮਦੇ ਫਿਰਦੇ ਹਨ ਅਤੇ ਕਿਸੇ ਨੂੰ ਵੀ ਗੋਲੀ ਮਾਰ ਦਿੰਦੇ ਹਨ । ਬਿਜਲੀ ਦਾ ਸੰਕਟ ਬਣ ਗਿਆ ਹੈ ਤੇ ਥਰਮਲ ਪਲਾਂਟ ਬੰਦ ਹੋ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਨੇ ਕੋਈ ਥਰਮਲ ਪਲਾਂਟ ਨਹੀਂ ਲਗਾਇਆ ਤੇ ਹੁਣ ਆਪ ਸਰਕਾਰ ਵੀ ਇਸ ਪਾਸੇ ਕੰਮ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੰਜਾਬ ਨੂੰ ਜਿੰਨੀ ਬਿਜਲੀ ਮਿਲ ਰਹੀ ਹੈ, ਉਹ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਲਗਾਏ ਥਰਮਲ ਪਲਾਂਟਾ ਤੋਂ ਮਿਲ ਰਹੀ ਹੈ।
ਉਹਨਾਂ ਕਿਹਾ ਕਿ ਪਹਿਲਾਂ ਯੂ ਪੀ ਤੇ ਬਿਹਾਰ ਤੋਂ ਲੇਬਰ ਪੰਜਾਬ ਆ ਕੇ ਨੌਕਰੀ ਕਰਦੀ ਸੀ ਤੇ ਹੁਣ ਪੰਜਾਬ ਦੀ ਇੰਡਸਟਰੀ ਯੂ ਪੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵੱਡੇ ਵੱਡੇ ਇੰਡਸਟ੍ਰੀਅਲਿਸਟ ਫਿਰੌਤੀਆਂ ਦੇਣ ਲਈ ਮਜਬੂਰ ਹੋ ਗਏ ਹਨ।