Breaking- ਵੱਡੀ ਖਬਰ – ਅਜਿਹੇ ਸਾਰੇ ਅਫਸਰਾਂ ਨੂੰ ਸਸਪੈਂਡ ਕਰੋ ਜੋ ਅੱਜ ਦੁਪਹਿਰ 2.00 ਵਜੇ ਤੱਕ ਜੁਆਇਨ ਨਹੀਂ ਕਰਦੇ, ਮਾਨ ਸਰਕਾਰ ਨੇ ਦਿੱਤੇ ਸਖਤ ਹੁਕਮ
ਚੰਡੀਗੜ੍ਹ, 11 ਜਨਵਰੀ – ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਮਾਨ ਸਰਕਾਰ ਵੱਲੋਂ ਲਗਾਤਾਰ ਭਿ੍ਸ਼ਟ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਫੜਿਆ ਜਾ ਰਿਹਾ ਹੈ । ਪਿਛਲੇ ਦਿਨੀਂ ਵਿਜੀਲੈਂਸ ਵਿਭਾਗ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਨਰਿੰਦਰ ਸਿੰਘ ਨਾਮ ਦੇ ਅਧਿਕਾਰੀ ਨੂੰ ਫੜਿਆ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਦੇ ਪੀਸੀਐਸ ਅਫਸਰਾਂ ਵੱਲੋਂ ਸਰਕਾਰ ਤੇ ਦਬਾਅ ਬਣਾਉਣ ਲਈ ਪੰਜ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਚਲੇ ਗਏ ਸਨ। ਜਿਸ ਤੋਂ ਬਾਅਦ ਪੰਜਾਬ ਵਿੱਚ ਆਮ ਲੋਕਾਂ ਨੂੰ ਆਪਣੇ ਕੰਮ ਕਰਾਉਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪਰ ਮਾਨ ਸਰਕਾਰ ਨੇ ਛੁੱਟੀ ਤੇ ਗਏ ਅਫ਼ਸਰਾਂ ਨਾਲ ਮੀਟਿੰਗ ਵੀ ਕੀਤੀ ਸੀ । ਪਰ ਉਸ ਮੀਟਿੰਗ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਸੀ।
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਸੀਐਸ ਅਫਸਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਹੁਕਮ ਕੀਤੇ ਹਨ। ਜਿੰਨੇ ਪੀਸੀਐਸ ਅਫਸਰ ਛੁੱਟੀ ਤੇ ਗਏ ਹਨ ਉਹ ਅੱਜ 2 ਵਜੇ ਤੱਕ ਆਪਣੀ ਡਿਊਟੀ ਤੇ ਹਾਜ਼ਰ ਹੋਣ ਨਹੀਂ ਤਾਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਆਖਿਆ ਹੈ ਕਿ ਜਿਹੜੇ ਅਫਸਰ ਜਾ ਹੋਰ ਅਧਿਕਾਰੀ ਤੇ ਕਰਮਚਾਰੀ ਇਸ ਤਰ੍ਹਾਂ ਦੇ ਮੁੱਦਿਆਂ ਤੇ ਹੜਤਾਲ ਕਰਨਗੇ ਉਨ੍ਹਾਂ ਦੀ ਹੜਤਾਲ, ਸਰਕਾਰ ਨੂੰ ਬਲੈਕਮੇਲ ਕਰਨਾਂ ਮੰਨਿਆ ਜਾਵੇਗਾ। ਮਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ
CM @BhagwantMann's Clear Message To PCS & Revenue Officers Striking Against Vigilance Bureau:
👉Declare the strike illegal
Advertisement👉Suspend all such officers who don't join by 2.00 pm today
👉Those who don't join, their period of absence should be treated as dies non pic.twitter.com/LmxAhN1vwh
— AAP Punjab (@AAPPunjab) January 11, 2023