ਮੌਸਮ ਵਿਭਾਗ ਦੀ ਚੇਤਾਵਨੀ, ਅੱਜ ਪੰਜਾਬ ‘ਚ ਪਵੇਗੀ ਭਾਰੀ ਬਾਰਸ਼, ਗਰਮੀ ਤੋਂ ਮਿਲੇਗੀ ਰਾਹਤ
ਚੰਡੀਗੜ੍ਹ, 4 ਅਪ੍ਰੈਲ – (ਪੰਜਾਬ ਡਾਇਰੀ) ਪੰਜਾਬ ਦੇ ਅੰਦਰ ਅੱਜ ਅਤੇ ਕੱਲ੍ਹ ਫਿਰ ਭਾਰੀ ਬਾਰਸ਼ ਪੈਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਪੰਜਾਬ ਦੇ ਲੁਧਿਆਣਾ ਵਿਖੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਦਿੱਤੀ। ਉਨ੍ਹਾਂ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ, ਤਾਪਮਾਨ ‘ਚ ਕਾਫੀ ਵਾਧਾ ਹੋਇਆ ਹੈ, ਅੱਜ ਪੱਛਮੀ ਗੜਬੜੀ ਕਾਰਨ ਰਾਹਤ ਮਿਲੀ ਹੈ ਪਰ ਫਿਰ ਤੋਂ ਤਾਪਮਾਨ ‘ਚ ਵਾਧਾ ਹੋਇਆ ਹੈ। ਦਿਨ-ਬ-ਦਿਨ ਭਿਆਨਕ ਗਰਮੀ ਵਧਦੀ ਜਾ ਰਹੀ ਹੈ। ਵੈਸਟਰਨ ਡਿਸਟਰਬੈਂਸ ਕਾਰਨ 4-5 ਮਈ ਨੂੰ ਕੁਝ ਰਾਹਤ ਮਿਲ ਸਕਦੀ ਹੈ। ਇਸ ਦੌਰਾਨ ਹਲਕੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਅਤੇ ਗਰਜ ਵੀ ਹੋ ਸਕਦੀ ਹੈ ਪਰ 6 ਮਈ ਤੋਂ ਬਾਅਦ ਤਾਪਮਾਨ ਫਿਰ ਵਧ ਜਾਵੇਗਾ। ਗਰਮੀ ਤੋਂ ਬਹੁਤੀ ਰਾਹਤ ਦੀ ਉਮੀਦ ਨਹੀਂ ਹੈ।