Breaking- ਵੱਡੀ ਖਬਰ – ਜ਼ੀਰੇ ਦੀ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਸੀ.ਐਮ ਭਗਵੰਤ ਮਾਨ ਨੇ ਦਿੱਤੇ, ਪੜ੍ਹੋ ਖਬਰ
ਚੰਡੀਗੜ੍ਹ, 17 ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਪਾਣੀ, ਪੰਜਾਬ ਦੀ ਹਵਾ ਤੇ ਪੰਜਾਬ ਦੀ ਧਰਤੀ ਦੀ ਸ਼ੁੱਧਤਾ ਲਈ, ਲੋਕ ਹਿੱਤੀ ਨੂੰ ਧਿਆਨ ‘ਚ ਰੱਖ ਕਿ ਅਤੇ ਮਾਹਿਰਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਾਡੀ ਸਰਕਾਰ ਨੇ ਇਹ ਫੈਸਲਾ ਲਿਆ ਜਿਹੜੀ ਜ਼ੀਰੇ ਵਿਚ ਸ਼ਰਾਬ ਦੀ ਫੈਕਟਰੀ ਮਾਲ ਬਰੋ ਨੂੰ ਤੁਰੰਤ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ।
ਉਨ੍ਹਾਂ ਨੇ ਕਿਹਾ ਕਿ ਭਵਿੱਖ ‘ਚ ਜੇਕਰ ਕੋਈ ਕਾਨੂੰਨ ਨੂੰ ਹੱਥ ਵਿਚ ਲਵੇਗਾ ਚਾਹੇ ਉਹ ਜਿੰਨਾ ਮਰਜੀ ਵੱਡਾ ਬੰਦਾ ਹੋਵੇ । ਉਨ੍ਹਾਂ ਨੇ ਕਿਹਾ ਜੇ ਮਾਈਨਿੰਗ ਨਾਲ ਸੰਬੰਧਿਤ ਕਾਨੂੰਨ ਹੋਣ ਜਾਂ ਟਰਾਂਸਪੋਰਟ ਵਿਭਾਗ ਸੰਬੰਧਿਤ ਕਾਨੂੰਨ ਹੋਣ, ਪ੍ਰਦੂਸ਼ਣ ਨਾਲ ਸੰਬੰਥਿਤ ਕਾਨੂੰਨ ਹੋਣ ਸਰਕਾਰ ਵਲੋਂ ਬਣਾਏ ਅਜਿਹੇ ਕਾਨੂੰਨ ਕੋਈ ਹੱਥ ਵਿਚ ਲਵੇਗਾ ਜਾਂ ਜਾਣ-ਬੁੱਝ ਕੇ ਪੰਜਾਬ ਦੇ ਵਾਤਾਵਰਨ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਆਪਣੇ ਫਾਇਦੇ ਲਈ ਕਾਨੂੰਨ ਆਪਣੇ ਹੱਥ ਵਿਚ ਲਵੇਗਾ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।