Breaking- ਵੱਡੀ ਖ਼ਬਰ – ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ 6 ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਮਹਾਂ ਪੰਚਾਇਤ ਕਰਨ ਦਾ ਐਲਾਨ
ਬਠਿੰਡਾ, 23 ਜਨਵਰੀ – (ਬਾਬੂਸ਼ਾਹੀ ਬਿਊਰੋ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਹੈ ਕਿ ਹੈ ਭਾਵੇਂ ਮੋਦੀ ਹਕੂਮਤ ਨੇ ਇਤਿਹਾਸਕ ਕਿਸਾਨ ਸੰਘਰਸ਼ ਦੇ ਭਾਰੀ ਦਬਾਅ ਅੱਗੇ ਝੁਕਦਿਆਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ ਸਨ, ਪਰ ਸੰਘਰਸ਼ ਦੀ ਸਮਾਪਤੀ ਸਮੇ ਇਸ ਦੀਆਂ ਬਹੁਤ ਅਹਿਮ ਮੰਗਾਂ ਅਜੇ ਬਾਕੀ ਹਨ ਜਿੰਨ੍ਹਾਂ ਨੂੰ ਪੂਰਾ ਕਰਨ ਦਾ ਹਕੂਮਤ ਨੇ ਵਾਅਦਾ ਕੀਤਾ ਸੀ ਪਰ ਉਨ੍ਹਾਂ ਵਿੱਚ ਇੱਕ ਵੀ ਮੰਗ ਪੂਰੀ ਨਹੀਂ ਕੀਤੀ | ਜਥੇਬੰਦੀ ਦੇ ਸੂਬਾ ਆਗੂਆਂ ਨਾਲ ਬਠਿੰਡਾ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਅਗਾਮੀ 26 ਜਨਵਰੀ 2023 ਨੂੰ ਜੀਂਦ (ਹਰਿਆਣਾ) ਵਿਖੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਉਤਰੀ ਭਾਰਤ ਦੇ 6 ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਮਹਾਂ ਪੰਚਾਇਤ ਦੇ ਮਕਸਦਾਂ ਤੇ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਸ ਮਹਾਂ ਪੰਚਾਇਤ ਦਾ ਇੱਕ ਅਹਿਮ ਮਕਸਦ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸਰਕਾਰਾਂ ਤੇ ਜ਼ੋਰ ਪਾਉਣ ਦੀ ਰਣਨੀਤੀ ਤਿਆਰ ਕਰਨਾ ਹੈ। ਉਗਰਾਹਾਂ ਨੇ ਦੱਸਿਆ ਕਿ
ਇਹ ਮੰਗਾਂ ਇਸ ਪ੍ਰਕਾਰ ਹਨ: ਮੁਲਕ ਭਰ ਅੰਦਰ 23 ਫਸਲਾਂ ਤੇ ਐੱਮ ਐੱਸ ਪੀ ਦੇਣਾ; ਲਖੀਮਪੁਰਖੀਰੀ ਨਾਲ ਸਬੰਧਤ ਕੇਸ ਚ ਕੇਂਦਰੀ ਮੰਤਰੀ ਅਜੈ ਟੈਣੀ ਨੂੰ ਮੰਤਰੀ ਮੰਡਲ ਚੋ ਬਰਖਾਸਤ ਕਰਕੇ ਇਸ ਕੇਸ ਚ ਗਿਰਫ਼ਤਾਰ ਕਰਨਾ ਅਤੇ ਕਿਸਾਨ ਆਗੂਆਂ ਉੱਪਰ ਬਣਾਏ ਗਏ ਕਤਲ ਕੇਸ ਵਾਪਸ ਕਰਨਾ; ਸ਼ਹੀਦ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜਾ ਦੇਣਾ; ਮੁਲਕ ਭਰ ਅੰਦਰ ਇਸ ਸੰਘਰਸ਼ ਨਾਲ ਸਬੰਧਤ ਸਾਰੇ ਕੇਸ ਵਾਪਸ ਕਰਨਾ; ਮੁਲਕ ਭਰ ਦੇ ਕਿਸਾਨਾਂ ਤੋਂ ਸਾਰਾ ਕਰਜ਼ਾ ਖਤਮ ਕਰਨਾ; 60 ਸਾਲ ਤੋਂ ਵੱਧ ਉੱਮਰ ਦੇ ਕਿਸਾਨਾਂ ਨੂੰ ਪੈਨਸ਼ਨ ਦੇਣਾ; ਬਿਜਲੀ ਬਿੱਲ 2020 ਵਾਪਸ ਲੈਣਾ ਅਤੇ ਸਾਰੀਆਂ ਖੇਤੀ ਫਸਲਾਂ ਦਾ ਬੀਮਾ ਯਕੀਨੀ ਕਰਨਾ | ਇਸ ਮਹਾਂ ਪੰਚਾਇਤ ਦਾ ਇੱਕ ਅਹਿਮ ਮਕਸਦ ਇਹਨਾਂ ਮੰਗਾਂ ਨੂੰ ਸੰਘਰਸ਼ ਮੰਗਾਂ ਵਜੋਂ ਫਿਰ ਤੋਂ ਜ਼ੋਰ ਨਾਲ ਉਭਾਰਨਾ ਹੋਵੇਗਾ |