ਵੱਡੀ ਖ਼ਬਰ – ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ 20 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ
6 ਮਾਰਚ – ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ 20 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਿਸੋਦੀਆ ਨੂੰ ਹੁਣ 8 ਮਾਰਚ ਨੂੰ ਆਉਣ ਵਾਲੇ ਹੋਲੀ ਦੇ ਤਿਉਹਾਰ ਨੂੰ ਜੇਲ੍ਹ ਵਿੱਚ ਹੀ ਮਨਾਉਣਾ ਪਵੇਗਾ। ਦਿੱਲੀ ਦੀ ਰਾਊਜ਼ ਅਦਾਲਤ ਨੇ ਸਿਸੋਦੀਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਹੁਣ 20 ਮਾਰਚ ਹੋਵੇਗੀ। ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ CBI ਨੂੰ ਆਮ ਆਦਮੀ ਪਾਰਟੀ ਦੇ ਨੇਤਾ ਨੂੰ ਸੋਮਵਾਰ ਅਦਾਲਤ ‘ਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ।
ਸੀਬੀਆਈ ਨੇ ਸਾਲ 2021-22 ਲਈ ਆਬਕਾਰੀ ਨੀਤੀ ਦੀ ਤਿਆਰੀ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 26 ਫਰਵਰੀ ਦੀ ਸ਼ਾਮ ਨੂੰ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਸੀ। ਸਿਸੋਦੀਆ ਦੀ ਗ੍ਰਿਫਤਾਰੀ ਪਿਛਲੇ ਸਾਲ ਜੂਨ ‘ਚ ਦਿੱਲੀ ਦੇ ਤਤਕਾਲੀ ਸਿਹਤ ਮੰਤਰੀ ਸਤੇਂਦਰ ਜੈਨ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ ਹੈ।
#WATCH | Delhi: AAP leader and former Deputy CM Manish Sisodia brought to Rouse Avenue Court at the end of his CBI remand, in Delhi excise policy case. pic.twitter.com/g0bB0kAS28
— ANI (@ANI) March 6, 2023
Advertisement