ਅਹਿਮ ਖ਼ਬਰ – ਲਾਰੈਂਸ ਬਿਸ਼ਨੋਈ ਦਾ ਬਿਆਨ, ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕਾਫੀ ਸਮੇਂ ਤੋਂ ਪਲੇਨਿੰਗ ਚੱਲ ਰਹੀ ਸੀ
ਚੰਡੀਗੜ੍ਹ, 15 ਮਾਰਚ – ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਇਕ ਸਾਲ ਤੋਂ ਪਲੇਨਿੰਗ ਚਲ ਰਹੀ ਸੀ ਅਤੇ ਗੈਂਗਸਟਰ ਗੋਲਡੀ ਬਰਾੜ ਤੇ ਸਚਿਨ ਬਿਸ਼ਨੋਈ ਨੇ ਮਿਲ ਕੇ ਉਸਨੂੰ ਦੇ ਕਤਲ ਦੀ ਸਾਰੀ ਯੋਜਨਾ ਨੂੰ ਅੰਜਾਮ ਦਿੱਤਾ ਹੈ। ਇਹ ਪ੍ਰਗਟਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਏ ਬੀ ਸਾਂਝਾ ਨੂੰ ਦਿੱਤੀ ਇਕ ਇੰਟਰਿਵਿਊ ਵਿਚ ਕੀਤਾ ਹੈ। ਉਸਨੇ ਦਾਅਵਾ ਕੀਤਾ ਕਿ ਮੂਸੇਵਾਲਾ ਦਾ ਵਿੱਕੀ ਮਿੱਡੂਖੇੜਾ ਸਮੇਤ 5-6 ਲੋਕਾਂ ਦੇ ਕਤਲ ਵਿਚ ਹੱਥ ਸੀ। ਵਿੱਕੀ ਮਿੱਡੂਖੇੜਾ ਉਹਨਾਂ ਦਾ ਕਰੀਬੀ ਮਿੱਤਰ ਤੇ ਭਰਾ ਸੀ ਜਿਸਦੀ ਮੌਤ ਦਾ ਬਦਲਾ ਲੈਣਾ ਜ਼ਰੂਰੀ ਸੀ ਇਸੇ ਲਈ ਉਹਨਾਂ ਮੂਸੇਵਾਲਾ ਦਾ ਕਤਲ ਕਰਵਾਇਆ।