Breaking- ਸਕੂਲ ‘ਚ ਵੜਿਆ ਮੀਂਹ ਦਾ ਪਾਣੀ, ਸਕੂਲ ਨੇ ਕੀਤੀ ਛੁੱਟੀ
ਖਰੜ, 21 ਜੁਲਾਈ – (ਪੰਜਾਬ ਡਾਇਰੀ) ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਵੇਰੇ ਤੋਂ ਬਾਰਿਸ਼ ਹੋ ਰਹੀ ਹੈ। ਪੰਜਾਬ ਵਿਚ ਤੇਜ਼ ਬਰਸਾਤ ਕਾਰਨ ਜਿੱਥੇ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੀ, ਉੱਥੇ ਸਾਰਾ ਸ਼ਹਿਰ, ਸੜਕਾਂ ਮੀਂਹ ਦੇ ਪਾਣੀ ਨਾਲ ਜਲਥਲ ਹੋ ਗਈਆਂ ਹਨ। ਇਸ ਵਿਚਾਲੇ ਮੋਹਾਲੀ ਜ਼ਿਲ੍ਹੇ ਦੇ ਖਰੜ ਕਸਬੇ ਦੇ ਸਰਕਾਰੀ ਸਕੂਲ ਲਈ ਮਾਨਸੂਨ ਦਾ ਮੀਂਹ ਤਬਾਹੀ ਬਣ ਕੇ ਆਇਆ ਹੈ। ਸਕੂਲ ਵਿੱਚ ਬਰਸਾਤੀ ਪਾਣੀ ਭਰ ਗਿਆ, ਜਿਸ ਕਾਰਨ ਬੱਚਿਆਂ ਨੂੰ ਛੁੱਟੀ ਲੈ ਕੇ ਘਰ ਭੇਜਣਾ ਪਿਆ। ਅੱਜ ਸਵੇਰੇ ਪਏ ਮੀਂਹ ਕਾਰਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖਰੜ ਵਿੱਚ ਪਾਣੀ ਭਰ ਗਿਆ।
ਪਾਣੀ ਇੰਨਾ ਜ਼ਿਆਦਾ ਸੀ ਕਿ ਨਾ ਤਾਂ ਬੈਠਣ ਲਈ ਥਾਂ ਸੀ ਅਤੇ ਨਾ ਹੀ ਖੜ੍ਹੇ ਹੋਣ ਦੇ ਯੋਗ ਸੀ। ਅਜਿਹੇ ‘ਚ ਸਕੂਲ ਦੇ ਪ੍ਰਿੰਸੀਪਲ ਨੇ ਕਲਾਸ ਟੀਚਰਾਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਕਹਿਣਾ ਪਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਣ। ਖਰੜ ਵਿੱਚ ਵੀ ਬਰਸਾਤ ਕਾਰਨ ਕਈ ਥਾਵਾਂ ਤੇ ਗਲੀਆਂ ਵਿੱਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ।