ਵੱਡੀ ਖ਼ਬਰ – ਸੁਖਬੀਰ ਬਾਦਲ ਦਾ ਬਿਆਨ ਅਜਿਹਾ ਲੱਗਦਾ ਹੈ ਜਿਵੇਂ ਗੈਂਗਸਟਰ ਲਾਰੈਂਸ ਪੰਜਾਬ ਦਾ ਰਾਜ ਚਲਾ ਰਿਹਾ ਹੈ, ਨਾ ਕਿ ਮੌਜੂਦਾ ਸਰਕਾਰ
ਚੰਡੀਗੜ੍ਹ, 18 ਮਾਰਚ – ਸ੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਵਿਰੁੱਧ ਪੰਜਾਬ ਬਚਾਓ ਧਰਨਾ ਸ਼ੁਰੂ ਕੀਤਾ, ਲੰਬੀ ਸਬ ਤਹਿਸੀਲ ਅੱਗੇ ਧਰਨੇ ‘ਤੇ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਦੌਰਾਨ ਸੰਬੋਧਨ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਮੌਜੂਦਾ ਸਰਕਾਰ ਰਾਜ ਨਹੀਂ ਚਲਾ ਰਹੀ ਅਜਿਹਾ ਲਗਦਾ ਹੈ ਜਿਵੇਂ ਗੈਂਗਸਟਰ ਲਾਰੈਂਸ ਰਾਜ ਚਲਾ ਰਿਹਾ ਹੋਵੇ । ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਅੱਜ ਭਗਵੰਤ ਮਾਨ ਨਹੀਂ ਲਾਰੈਂਸ ਬਿਸ਼ਨੋਈ ਹੈ। ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲਾਰੈਂਸ ਫੈਸਲਾ ਕਰਦਾ ਹੈ ਕਿ ਕੌਣ ਜੀਵੇਗਾ ਜਾਂ ਮਰੇਗਾ ਅਤੇ ਕੌਣ ਕਿੰਨਾ ਟੈਕਸ ਅਦਾ ਕਰੇਗਾ। ਅਤੇ ਆਮ ਆਦਮੀ ਵੀ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
It seems like gangster #LawrenceBishnoi is running the State not @BhagwantMann. Lawrence decides who will live or die and who will pay how much tax. This state of affairs has been leading to the flight of industry from Pb & even common man is feeling unsafe.#PunjabBachaoDharna pic.twitter.com/iK9945rR0E
— Sukhbir Singh Badal (@officeofssbadal) March 17, 2023
Advertisement