ਅਹਿਮ ਖ਼ਬਰ – 4 ਜ਼ਿਲ੍ਹਿਆਂ ‘ਚ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਨਾ ਬੀਜਣ ਦੀ ਸਲਾਹ ਦੇਵਾਂਗੇ, ਮੂੰਗੀ ਦੀ ਫ਼ਸਲ ਤੇ ਪੰਜਾਬ ਸਰਕਾਰ ਵੱਲੋਂ MSP ਦਿੱਤੀ ਜਾਵੇਗੀ – CM ਭਗਵੰਤ ਮਾਨ
ਚੰਡੀਗੜ੍ਹ, 30 ਮਾਰਚ – ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੂੰਗੀ ਦੀ ਫ਼ਸਲ ‘ਤੇ ਪੰਜਾਬ ਸਰਕਾਰ ਵੱਲੋਂ MSP ਦਿੱਤੀ ਜਾਵੇਗੀ । ਉਨ੍ਹਾਂ ਨੇ ਕਿਹਾ ਮਾਨਸਾ, ਮੁਕਤਸਰ ਸਾਹਿਬ, ਫਾਜ਼ਲਿਕਾ ਤੇ ਬਠਿੰਡਾ ਜ਼ਿਲ੍ਹਿਆਂ ‘ਚ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਨਾ ਬੀਜਣ ਦੀ ਸਲਾਹ ਦੇਵਾਂਗੇ, 2500 ਖੇਤੀ ਮਿੱਤਰ ਤੇ 100 PAU ਦੇ ਮਾਹਰਾਂ ਨੂੰ ਅਸੀਂ ਇਸ ਪ੍ਰੋਜੈਕਟ ਲਈ ਨਿਯੁਕਤ ਕੀਤਾ ਹੈ ।
ਉਨ੍ਹਾਂ ਇਹ ਵੀ ਕਿਹਾ ਕਿ ਬਾਸਮਤੀ ਬੀਜਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ ਪੈਣ ਦਿੱਤਾ ਜਾਵੇਗਾ, ਸਰਕਾਰ ਵੱਲੋਂ ਬਾਸਮਤੀ ਦੀ ਖ਼ਰੀਦ ਕੀਤੀ ਜਾਵੇਗੀ । ਬਾਸਮਤੀ ਬਾਰੇ ਜਾਣਕਾਰੀ ਲਈ ਰਿਸਰਚ ਸੈਂਟਰ ਖੁੱਲ੍ਹੇ ਗਏ ਨੇ, ਪੂਸਾ-44 ਦੀ ਥਾਂ ਕਿਸਾਨਾਂ ਨੂੰ ਨਵੇਂ ਬੀਜ ਦਿੱਤੇ ਜਾਣਗੇ ਤਾਂ ਜੋ ਪਾਣੀ ਤੇ ਬਿਜਲੀ ਦੀ ਬੱਚਤ ਹੋ ਸਕੇ ।