ਵੱਡੀ ਖ਼ਬਰ – ਘਰ ਵਿੱਚ ਲੱਗਣ ਕਾਰਨ ਪਰਿਵਾਰ ਦੇ 3 ਮੈਂਬਰਾਂ ਦੀ ਗਈ ਜਾਨ, ਬਾਕੀ ਦੇ ਮੈਂਬਰ ਝੁਲਸੇ
ਅੰਮ੍ਰਿਤਸਰ, 5 ਅਪ੍ਰੈਲ – ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਰਾਮ ਨਗਰ ਕਾਲੋਨੀ ਦੇ ਰੋਜ਼ ਇੰਕਲੇਵ ਇਲਾਕੇ ਵਿੱਚ ਇੱਕ ਘਰ ਨੂੰ ਭਿਆਨਕ ਅੱਗ ਲੱਗੀ । ਅੱਗ ਸ਼ੋਰਟ ਸਰਕਟ ਦੇ ਕਾਰਨ ਲੱਗੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਗ ਸਵੇਰੇ ਦੇ ਸਮੇਂ ਲੱਗੀ । ਅੱਗ ਬਹੁਤ ਜ਼ਿਆਦਾ ਸੀ ਜਿਸ ਕਾਰਨ ਅੱਗ ਦਾ ਕਹਿਰ ਸਾਰੇ ਘਰ ਤੇ ਵਰਿਆ ਅਤੇ ਘਰ ਵਿੱਚ ਰਹਿ ਲੋਕ ਅੱਗ ਦੀ ਲਪੇਟ ‘ਚ ਆ ਗਏ। ਜਿਨ੍ਹਾਂ ਵਿਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਪਰਿਵਾਰ ਦੇ ਮੈਂਬਰਾਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਚਾਰ ਦੇ ਕਰੀਬ ਲੋਕ ਅੱਗ ਲੱਗਣ ਦੇ ਕਾਰਨ ਬੁਰੀ ਤਰਾਂ ਝੁਲਸ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।