Breaking- ਬੀਅਰ ਪੀਣ ਵਾਲਿਆ ਲਈ ਚੰਗੀ ਖ਼ਬਰ, ਐਕਸਾਈਜ਼ ਵਿਭਾਗ ਨੇ ਕੀਮਤਾਂ ਵਿੱਚ ਕੀਤੀ ਕਟੌਤੀ
6 ਅਪ੍ਰੈਲ – ਨਵੀਂ ਐਕਸਾਈਜ਼ ਪਾਲਿਸੀ ਅਧੀਨ ਠੇਕੇਦਾਰਾਂ ਵੱਲੋਂ ਗਰੁੱਪਾਂ ਦਾ ਚਾਰਜ ਸੰਭਾਲਣ ਤੋਂ ਬਾਅਦ ਬੀਅਰ ਦੀਆਂ ਸ਼ੁਰੂਆਤੀ ਕੀਮਤਾਂ 180 ਰੁਪਏ ਰੱਖੀਆਂ ਗਈਆਂ ਸਨ, ਜਿਸ ਤੇ ਐਕਸਾਈਜ਼ ਵਿਭਾਗ ਨੇ ਵੱਡਾ ਕਦਮ ਉਠਾਉਂਦਿਆਂ ਕੀਮਤਾਂ ਚ ਕਮੀ ਕਰਕੇ ਆਪਣੇ ਪੱਧਰ ਤੇ ਰੇਟ ਨਿਰਧਾਰਿਤ ਕੀਤੇ ਹਨ।
ਜਾਣਕਾਰੀ ਮੁਤਾਬਿਕ ਲਾਈਟ ਬੀਅਰ 140 ਰੁਪਏ, ਜਦਕਿ ਸਟ੍ਰਾਂਗ ਬੀਅਰ 150 ਰੁਪਏ ਵਿੱਚ ਉਪਲੱਬਧ ਹੋਵੇਗੀ। ਇਹ ਪਹਿਲੀ ਵਾਰ ਹੈ ਕਿ ਐਕਸਾਈਜ਼ ਵਿਭਾਗ ਵੱਲੋਂ ਬੀਅਰ ਦੀਆਂ ਕੀਮਤਾਂ ਖੁਦ ਨਿਰਧਾਰਿਤ ਕੀਤੀ ਗਈਆਂ ਹਨ ।