Breaking- ਅਦਾਰਾ ਲੋਹਮਣੀ ਵਲੋਂ ਵਾਤਾਵਰਣ ਤੇ ਸਮਕਾਲੀ ਪਰਿਸਥਿਤੀਆਂ ਸੰਬੰਧੀ ਸੈਮੀਨਾਰ ਆਯੋਜਿਤ
ਮੋਗਾ, 13 ਅਪ੍ਰੈਲ – (ਪੰਜਾਬ ਡਾਇਰੀ) ਅੰਤਰ- ਰਾਸ਼ਟਰੀ ਲੇਖਕ ਪਾਠਕ ਮੰਚ ਦੇ ਅਦਾਰਾ ਲੋਹਮਣੀ ਦੇ ਸਾਲਾਨਾ ਸਮਾਗਮ ਦੌਰਾਨ ਵਾਤਾਵਰਣ ਤੇ ਸਮਕਾਲੀ ਪਰਿਸਥਿਤੀਆਂ ਸੰਬੰਧੀ ਸੈਮੀਨਾਰ ਰੋਡੇ ਗਰੁੱਪ ਆਫ ਐਗਰੀਕਲਚਰ ਪ੍ਰੋਡਕਟਸ ਫ਼ਿਰੋਜ਼ਪੁਰ ਰੋਡ ਵਿਖੇ ਆਯੋਜਿਤ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਡਾਕਟਰ ਅਰਵਿੰਦਰ ਕੌਰ ਕਾਕੜਾ ਕੇ ਐਲ ਗਰਗ ਬਲਦੇਵ ਸਿੰਘ ਸੜਕਨਾਮਾ ਜਰਨੈਲ ਸਿੰਘ ਸੇਖਾ ਜਸਵਿੰਦਰ ਸਿੰਘ ਯੂ ਕੇ ਡਾ: ਅਜੀਤਪਾਲ ਸਿੰਘ ਅਤੇ ਡਾ: ਕੁਲਦੀਪ ਸਿੰਘ ਗਿੱਲ ਸੁਸ਼ੋਭਤ ਹੋਏ ।
ਡਾਕਟਰ ਸੁਰਜੀਤ ਬਰਾੜ ਨੇ ਮੰਚ ਦੀ ਸੰਚਾਲਨਾਂ ਕਾਵਿਕ ਅੰਦਾਜ ਵਿੱਚ ਸ਼ੁਰੂ ਕੀਤੀ ਅਤੇ ਡਾਕਟਰ ਹਰਨੇਕ ਰੋਡੇ ਨੇ ਸਾਰੇ ਆਏ ਲੇਖਕਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ। ਗੁਰਮੇਲ ਬੌਡੇ ਨੇ ਵਾਤਾਵਰਣ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ ਅਤੇ ਡਾ: ਅਰਵਿੰਦਰ ਕੌਰ ਕਾਕੜਾ ਨੇ ਆਪਣੇ ਵਿਦਵਤਾ ਤੇ ਖੋਜ ਭਰਪੂਰ ਭਾਸ਼ਨ ਵਿੱਚ ਵਾਤਾਵਰਣ ਦੇ ਪਰਦੂਸ਼ਤ ਹੋਣ ਦੇ ਕਾਰਨਾਂ ਬਾਰੇ ਬੋਲਦਿਆਂ ਕਿਹਾ ਕਿ ਮਨੁੱਖ ਤੇ ਕੁਦਰਤ ਦਾ ਅਟੁੱਟ ਰਿਸ਼ਤਾ ਹੈ ਅਤੇ ਵਿਸ਼ਵ ਸੰਕਟ ਦੀ ਤ੍ਰਾਸਦੀ ਹੈ ਕਿ ਕਾਰਪੋਰੇਟ ਘਰਾਣੇ ਤੇ ਸਰਕਾਰਾਂ ਦੀ ਮਿਲੀ ਭੁਗਤ ਨਾਲ ਪਾਣੀ ਹਵਾ ਅਤੇ ਧਰਤੀ ਦੀ ਆਲਮੀ ਤਪਸ਼ ਦਾ ਕਾਰਨ ਇੰਡਸਟਰੀ ਹਰੀ ਕਰਾਂਤੀ ਕੀੜੇ ਮਾਰ ਦਵਾਈਆਂ ਵੱਧ ਮੁਨਾਫ਼ੇ ਦਾ ਰੁਝਾਨ ਅਤੇ ਸਾਮਰਾਜੀ ਸ਼ਕਤੀਆਂ ਦੀ ਬਦਨੀਤੀ ਇਸ ਖ਼ਤਰਨਾਕ ਵਰਤਾਰੇ ਦਾ ਦੁਖਾਂਤ ਹੈ ਜਿਸਨੇ ਸਾਡੀ ਮਾਨਸਿਕਤਾ ਸੋਚ ਸੁਪਨੇ ਤੇ ਵਿਚਾਰਧਾਰਾ ਨੂੰ ਵੀ ਪਰਦੂਸ਼ਤ ਕਰ ਦਿੱਤਾ ਹੈ ਅਤੇ ਧਰਮ ਸਮਾਜ ਅਤੇ ਸਿਆਸਤ ਵਿੱਚ ਵੀ ਪਰਦੂਸ਼ਣ ਦਾ ਬੋਲ ਬਾਲਾ ਹੈ ਅਤੇ ਸਿੱਟੇ ਵਜੋਂ ਅਮਲੀ ਹੱਲ ਅਤੇ ਇਸ ਸਭ ਕਾਸੇ ਦੇ ਵਿਰੋਧ ਵਿੱਚ ਇਕੱਠੇ ਹੋ ਕੇ ਸੰਘਰਸ਼ ਵਿੱਢਣ ਤੇ ਇਕ ਲਹਿਰ ਪੈਦਾ ਕਰਨ ਦੀ ਲੋੜ ਹੈ ।
ਜਸਬੀਰ ਕਲਸੀ ਨੇ ਕਿਹਾ ਕਿ ਸਾਹਿਤ ਸਿਰਜਣਾ ਦੇ ਨਾਲ ਅਮਲੀ ਕਾਰਜ ਸਮੇੰ ਦੀ ਮੰਗ ਹੈ । ਡਾ: ਕੁਲਦੀਪ ਗਿੱਲ ਨੇ ਕਿਹਾ ਕਿ ਪ੍ਰਦੂਸ਼ਨ ਇਕ ਸਲੋਗਨ ਰਹਿ ਗਿਆ ਹੈ ਅਮਲ ਵਿੱਚ ਕੰਮ ਕਰਨ ਦਾ ਫਰਜ ਬਣਦਾ ਹੈ । ਇਸ ਉਪਰੰਤ ਚਰਨਜੀਤ ਗਿੱਲ ਨੇ ਕਵੀਆਂ ਦੀ ਚੁੱਪ ਤੋੜੀ ਅਤੇ ਅਵਤਾਰ ਕਮਾਲ ਡਾ; ਅਜੀਤਪਾਲ ਸਿੰਘ ਡਾ: ਬਲਦੇਵ ਢਿੱਲੋੰ ਅਵਤਾਰ ਸਿੱਧੂ ਦਰਸ਼ਨ ਦੁਸਾਂਝ ਸੁਰਜੀਤ ਬਰਾੜ ਨਰਿੰਦਰ ਰੋਹੀ ਪਰਮਜੀਤ ਚੂਹੜਚੱਕ ਭੂਪਿੰਦਰ ਜੋਗੇਵਾਲਾ ਏਲੀਨਾ ਧੀਮਾਨ ਕਮਲਜੀਤ ਕੌਰ ਧਾਲੀਵਾਲ ਸਰਬਜੀਤ ਮਾਹਲਾ ਗੁਰਮੇਲ ਬੌਡੇ ਕਰਮ ਸਿੰਘ ਕਰਮ ਗੁਰਬਚਨ ਕਮਲ ਹਰਭਜਨ ਨਾਗਰਾ ਗਿਆਨ ਕੌਰ ਆਤਮਾ ਸਿੰਘ ਆਲਮਗੀਰ ਚਮਕੌਰ ਸਿੰਘ ਦਿਲਬਾਗ ਬੁੱਕਣਵਾਲਾ ਮਨਦੀਪ ਸੁਖਜੀਤ ਕੌਰ ਆਤਮਾ ਸਿੰਘ ਚੜਿੱਕ ਪ੍ਰੇਮ ਕੁਮਾਰ ਗੁਰਨਾਮ ਸਿੰਘ ਅਟਵਾਲ ਸੁਰਜੀਤ ਕਾਲੇਕੇ ਮਨਦੀਪ ਗਿੱਲ ਜੰਗੀਰ ਖੋਖਰ ਸੁਰਜੀਤ ਸਿੰਘ ਕਾਉੰਕੇ ਜਸਵਿੰਦਰ ਯੂ ਕੇ ਗੁਰਦੀਪ ਲੋਪੋ ਤੇਜਿੰਦਰ ਸਿੰਘ ਸੁਰਿੰਦਰ ਰੱਤੀਆਂ ਆਦਿ ਨੇ ਆਪਣੇ ਕਲਾਮ ਪੇਸ਼ ਕੀਤੇ ਸਮਾਗਮ ਵਿੱਚ ਮਨਜੀਤ ਸਿੰਘ ਆਰਟਿਸਟ ਭੂਪਿੰਦਰ ਸਿੰਘ ਅਸਟਰੇਲ਼ੀਆ ਖੁਸ਼ਦੀਪ ਬਰਾੜ ਚੇਅਰਮੈਨ ਬਲਦੇਵ ਸਿੰਘ ਖੋਸਾ ਸੁਰਿੰਦਰ ਸਿੰਘ ਰਵਨੀਤ ਸੇਖਾ ਬਲਬੀਰ ਸਿੰਘ ਮੋਹੀ ਅਮਰਜੀਤ ਇਕਬਾਲ ਸਿੰਘ ਚਰਨਜੀਤ ਕੌਰ ਹਰਜੀਤ ਸਿੰਘ ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ ਜੀ ਟੀ ਵੀ ਵੱਲੋਂ ਖੇਤਰਪਾਲ ਸਿੰਘ ਨੇ ਵਧੀਆ ਡਿਊਟੀ ਨਿਭਾਈ ਇਸ ਮੌਕੇ ਸਮੁੱਚੀ ਟੀਮ ਨੇ ਲੋਹਮਣੀ ਮੈਗਜ਼ੀਨ ਦਾ 61 ਵਾਂ ਅੰਕ ਰਿਲੀਜ ਕੀਤਾ । ਬਲਦੇਵ ਸਿੰਘ ਸੜਕਨਾਮਾ ਨੇ ਰੌਚਿਕ ਸ਼ਬਦਾਵਲੀ ਵਿੱਚ ਸਮੁੱਚੇ ਸਮਾਗਮ ਦਾ ਮੁਲਅੰਕਣ ਕੀਤਾ ਅਤੇ ਸੁਰਜੀਤ ਸਿੰਘ ਕਾਉੰਕੇ ਨੇ ਕਾਵਿ ਰੂਪਾਂ ਰਾਹੀਂ ਦੂਰੋ ਨੇੜਿਓੰ ਆਏ ਲੇਖਕਾਂ ਵਿਦਵਾਨਾ ਪਾਠਕਾਂ ਅਤੇ ਵਾਤਾਵਰਣ ਪ੍ਰੇਮੀਆਂ ਦਾ ਲੋਹਮਣੀ ਦੀ ਸਮੁੱਚੀ ਟੀਮ ਵਲੋੰ ਤਹਿ ਦਿਲੋਂ ਧੰਨਵਾਦ ਕੀਤਾ ।