ਅਹਿਮ ਖ਼ਬਰ – ਅੱਤਵਾਦੀ ਹਮਲੇ ਵਿੱਚ 5 ਜਵਾਨ ਸ਼ਹੀਦ ਹੋਣ ਤੇ ਭਗਵੰਤ ਮਾਨ ਨੇ ਅਫਸੋਸ ਕਰਦੇ ਹੋਏ ਕਿਹਾ ਹਮਲਾਵਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ
ਚੰਡੀਗੜ੍ਹ, 21 ਅਪ੍ਰੈਲ – ਸੀਐਮ ਭਗਵੰਤ ਮਾਨ ਨੇ ਰਾਸ਼ਟਰੀ ਰਾਈਫਲਜ ਦੇ ਪੰਜ ਜਵਾਨ ਜਿੰਨਾ ਵਿੱਚੋਂ ਚਾਰ ਜਵਾਨ ਪੰਜਾਬ ਤੋਂ ਸਨ ਇੱਕ ਅੱਤਵਾਦੀ ਹਮਲੇ ਚ ਸ਼ਹੀਦ ਹੋ ਗਏ, ਉਨ੍ਹਾਂ ਨੇ ਅਫਸੋਸ ਕਰਦੇ ਹੋਏ ਕਿਹਾ ਸਰਹੱਦਾਂ ਦੇ ਰਖਵਾਲੇ ਸਦਾ ਅਮਰ ਰਹਿਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ, ਪੑਣਾਮ ਸ਼ਹੀਦਾਂ ਨੂੰ । ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਬਹਾਦਰ ਪੁੱਤਰਾਂ ਨੂੰ ਦਿਲੋਂ ਸ਼ਰਧਾਂਜਲੀ ।
ਉਨ੍ਹਾਂ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਅਸੀਂ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ। ਹਮਲਾਵਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ । ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀਆਂ ਨੇ ਫੌਜ ਦੇ ਵਾਹਨ ‘ਤੇ ਫਾਇਰਿੰਗ ਅਤੇ ਗ੍ਰਨੇਡ ਹਮਲੇ ਕਾਰਨ ਗੱਡੀ ਨੂੰ ਲੱਗੀ ਅੱਗ, ਹਮਲੇ ‘ਚ 5 ਜਵਾਨ ਸ਼ਹੀਦ, ਇਕ ਜ਼ਖਮੀ, ਭਾਰਤੀ ਫੌਜ ਨੇ ਦਿੱਤੀ ਜਾਣਕਾਰੀ ।