ਸੁਸਾਇਟੀ ਵਲੋਂ ਕੈਂਸਰ ਅਤੇ ਹੋਰ ਬਿਮਾਰੀਆਂ ਤੋਂ ਪੀੜਤ 37 ਮਰੀਜ਼ਾਂ ਨੂੰ ਸਹਾਇਤਾ ਰਾਸ਼ੀ ਤਕਸੀਮ
ਫ਼ਰੀਦਕੋਟ, 2 ਮਈ (ਪੰਜਾਬ ਡਾਇਰੀ)- ਮਨੁੱਖਤਾ ਦੀ ਭਲਾਈ ਵਾਲੇ ਕਾਰਜਾਂ ਅਤੇ ਵਾਤਾਵਰਣ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵਲੋਂ 37 ਲੋੜਵੰਦ ਕੈਂਸਰ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਰਾਸ਼ੀ ਦਿੱਤੀ ਗਈ।
ਗੁਰਦਵਾਰਾ ਬਾਬਾ ਵਿਸ਼ਵਕਰਮਾ ਜੀ ਫਰੀਦਕੋਟ ਵਿਖੇ ਰੱਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਜਸਮੀਤ ਸਿੰਘ ਐੱਸ.ਪੀ. ਫਰੀਦਕੋਟ ਨੇ ਬਤੌਰ ਮੁੱਖ ਮਹਿਮਾਨ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਇੰਸਪੈਕਟਰ ਗੁਰਵਿੰੰਦਰ ਸਿੰਘ ਐੱਸਐੱਚਓ ਨੇ ਸ਼ਿਰਕਤ ਕਰਦਿਆਂ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਹਰਵਿੰਦਰ ਸਿੰਘ ਮਰਵਾਹਾ ਨੇ ਸਾਰੇ ਮਹਿਮਾਨਾ ਨੂੰ ਜੀ ਆਇਆਂ ਆਖਦਿਆਂ ਸੁਸਾਇਟੀ ਦੇ ਡੇਢ ਦਹਾਕੇ ਨਾਲੋਂ ਵੀ ਜਿਆਦਾ ਸਮੇਂ ਤੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦਾ ਸੰਖੇਪ ਵਿੱਚ ਵਰਨਣ ਕੀਤਾ। ਉਪਰੰਤ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਦਾ ਸੱਦਾ ਦਿੰਦਿਆਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਜ਼ਹਿਰੀਲੇ ਹੋ ਰਹੇ ਧਰਤੀ, ਹਵਾ ਅਤੇ ਪਾਣੀ ਨੂੰ ਬਚਾਉਣ ਲਈ ਵੀ ਸੇਵਾ ਕਾਰਜ ਜਾਰੀ ਰੱਖਣੇ ਚਾਹੀਦੇ ਹਨ।
ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਪੀੜਤ ਪਰਿਵਾਰਾਂ ਦੀ ਗੁਰਬਤ ਵਾਲੀ ਜਿੰਦਗੀ, ਤਰਾਸਦੀ, ਮੁਸ਼ਕਿਲਾਂ ਦਾ ਵਰਨਣ ਕੁਝ ਅਜਿਹੇ ਢੰਗ ਨਾਲ ਕੀਤਾ ਕਿ ਉਹ ਭਾਵੁਕ ਹੋ ਗਏ ਤੇ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ, ਭਾਵੁਕਤਾ ਵਾਲੇ ਮਾਹੌਲ ਵਿੱਚ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਮੱਘਰ ਸਿੰਘ ਨੇ ਦੱਸਿਆ ਕਿ ਉਕਤ ਮਰੀਜ਼ ਫਰੀਦਕੋਟ, ਬਠਿੰਡਾ, ਸੰਗਰੂਰ, ਬਰਨਾਲਾ, ਫਿਰੋਜਪੁਰ, ਫਾਜਿਲਕਾ, ਮੋਗਾ, ਲੁਧਿਆਣਾ, ਮੁਕਤਸਰ ਸਾਹਿਬ ਆਦਿਕ ਜਿਲਿਆਂ ਨਾਲ ਸਬੰਧਤ ਹਨ ਅਤੇ ਉਕਤ ਸਾਰੇ ਮਰੀਜ਼ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਜੇਰੇ ਇਲਾਜ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਅੰਮ੍ਰਿਤਪਾਲ ਸਿੰਘ ਬਰਾੜ ਡੀਐੱਫਓ, ਸੁਖਵੰਤ ਸਿੰਘ ਪੱਕਾ, ਹਰੀਸ਼ ਵਰਮਾ, ਇੰਜੀ. ਜਸਕੀਰਤ ਸਿੰਘ ਲੁਧਿਆਣਾ, ਗੁਰਚਰਨ ਸਿੰਘ ਨੂਰਪੁਰ, ਮਹਿੰਦਰ ਪਾਲ ਲੂੰਬਾ, ਰਜਿੰਦਰ ਸਿੰਘ ਬਰਾੜ, ਰਣਜੀਤ ਸਿੰਘ ਵਾੜਾਦਰਾਕਾ, ਗੁਰਦੀਪ ਸਿੰਘ ਮੈਨੇਜਰ, ਸੁਖਵਿੰਦਰ ਸਿੰਘ ਬੱਬੂ, ਗੁਰਪ੍ਰੀਤ ਸਿੰਘ ਮਾਨ ਮੌੜ, ਗੁਰਸੇਵਕ ਸਿੰਘ ਸਨਿਆਸੀ, ਗੁਰਪ੍ਰੀਤ ਸਿੰਘ ਰਾਮਪੁਰਾ, ਗੁਰਭੇਜ ਸਿੰਘ ਚੌਹਾਨ, ਡਾ ਗੁਰਿੰਦਰਮੋਹਨ ਸਿੰਘ, ਮੁਖਤਿਆਰ ਸਿੰਘ ਸਨੇਰ, ਐਡਵੋਕੇਟ ਖੁਸ਼ਦੀਪ ਸਿੰਘ ਸਰਾਂ, ਜਸਪ੍ਰੀਤ ਸਿੰਘ, ਮਨਦੀਪ ਮੌਂਗਾ, ਹਰਪ੍ਰੀਤ ਸਿੰਘ ਲੁਧਿਆਣਾ, ਗੁਰਮੀਤ ਸਿੰਘ ਸੰਧੂ, ਅਰੁਣਜੀਤ ਸਿੰਘ ਨਰੂਲਾ, ਸੁਖਵਿੰਦਰ ਸਿੰਘ ਧੂਰੀ, ਗੁਰਪ੍ਰੇਮ ਸਿੰਘ ਡੱਬਵਾਲੀ, ਮਨਦੀਪ ਸਿੰਘ ਫਰੀਦਕੋਟ, ਸਿਮਰਨੂਰ ਸਿੰਘ, ਰਾਜਵਿੰਦਰ ਸਿੰਘ ਮੌੜ ਆਦਿ ਵੀ ਹਾਜਰ ਸਨ।