ਗੁਟਕਾ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕਰਵਾਉਣ ਲਈ ਸਿੱਖ ਜਥੇਬੰਦੀਆਂ ਨੇ ਕੀਤਾ ਰੋਸ ਮਾਰਚ
ਫਰੀਦਕੋਟ, 26 ਅਪ੍ਰੈਲ (ਪੰਜਾਬ ਡਾਇਰੀ) – ਪਿਛਲੇ ਦਿਨੀ ਜੋ ਬਹੁਤ ਹੀ ਨਿੰਦਣ ਯੋਗ ਘਟਣਾ ਪਿੰਡ ਗੋਲੇਵਾਲਾ ਜਿਲਾ ਫਰੀਦਕੋਟ ਵਿਖੇ ਜੋ ਪਾਵਣ ਗੁਰਬਾਣੀ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਖਿਲਾਰੇ ਗਏ ਓਸ ਸਬੰਧੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਕਿਸਾਨ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਾਦਿਕ ਵਪਾਰ ਮੰਡਲ ਕਮੇਟੀ ਵੱਲੋ ਸਾਦਿਕ ਵਿਖੇ ਰੋਸ ਪਰਗਟ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਧਾਰਾ 295-ਏ ਇਹ ਵਿਚ ਵਾਧਾ ਕਰਕੇ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ। ਇਸ ਮੌਕੇ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ NSA ਸਿੱਖ ਨੌਜਵਾਨਾਂ ਤੇ ਨਹੀ ਇਨਾ ਬੇਅਦਬੀ ਕਰਨ ਵਾਲੇ ਲੱਗਣੀ ਚਾਹੀਦੀ ਹੈ। ਇਸ ਮੌਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਬੇਅਦਵੀ ਦੇ ਮਾਸਟਰਮਾਇੰਡ ਨੂੰ ਲੋਕਾਂ ਸਾਹਮਣੇ ਨੰਗਾ ਕਰਨਾ ਚਾਹੀਦਾ ਤਾਂ ਜੋ ਅੱਗੇ ਤੋਂ ਅਜਿਹੀ ਹਰਕਤ ਨਾ ਕਰ ਸਿੱਖ ਕੌਮ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਪਰ ਦੂਸਰੇ ਪਾਸੇ ਸਿੱਖ ਨੌਜਵਾਨਾਂ ਤੇ ਝੂਠੇ ਮੁਕੱਦਮੇ ਦਰਜ ਕਰਕੇ ਜ਼ਲੀਲ ਕੀਤਾ ਜਾ ਰਿਹਾ ਵਪਾਰ ਮੰਡਲ ਸਾਧਕ ਵੱਲੋਂ ਦੋ ਘੰਟੇ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਜ਼ਾਹਿਰ ਕੀਤਾ ਗਿਆ.
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਸਾਦਿਕ ਸਰਕਲ ਪ੍ਰਧਾਨ ਫੈਡਰੇਸ਼ਨ ਨਿਭਾਈ. ਇਸ ਮੌਕੇ ਦਲੇਰ ਸਿੰਘ ਡੋਡ ਕੋਮੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪਰਮਜੀਤ ਸਿੰਘ ਕਿਲੀ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸੇਠੀ ਪ੍ਰਧਾਨ ਵਾਪਰ ਮੰਡਲ ਚੰਦ ੱਸਿੰਘ ਡੋਡ ਗੁਰਜੰਟ ਸਿੰਘ ਸਾਦਿਕ ਸੀਨੀਅਰ ਅਕਾਲੀ ਦਲ ਅੰਮ੍ਰਿਤਸਰ ਆਗੂ ਰਾਜਾ ਸਿੰਘ ਸਾਦਿਕ ਕੁਲਦੀਪ ਸਿੰਘ ਸਾਦਿਕ ਬਲਵਿੰਦਰ ਸਿੰਘ ਭੁੱਲਰ ਹਾਜ਼ਰ ਸਨ।