ਹੈਲਥ ਐਂਡ ਵੈਲਨੈਸ ਸੈਂਟਰ ਜੰਡਵਾਲਾ ਵਿਖੇ ਮਨਾਇਆ ਗਿਆ ਨੈਸ਼ਨਲ ਡੈਂਗੂ ਡੇ
ਫਿਰੋਜ਼ਪੁਰ, 16 ਮਈ (ਪੰਜਾਬ ਡਾਇਰੀ)- ਸਿਵਲ ਸਰਜਨ ਫਿਰੋਜ਼ਪੁਰ ਡਾ.ਰਜਿੰਦਰ ਪਾਲ ਜੀ ਅਤੇ ਡਾ.ਕਰਨਵੀਰ ਕੌਰ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ.ਗੁਰੂਹਰਸਹਾਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੈਸ਼ਨਲ ਡੈਂਗੂ ਡੇ ਨੂੰ ਮੁੱਖ ਰੱਖਦੇ ਹੋਏ ਹੈਲਥ ਐਂਡ ਵੈਲਨੈਸ ਸੈਂਟਰ ਜੰਡਵਾਲਾ ਅੰਡਰ ਸੈਕਟਰ ਸੋਹਣਗੜ ਵਿੱਚ ਡੈਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।ਜਾਗਰੂਕਤਾ ਕੈੰਪ ਵਿੱਚ ਮਲਟੀਪਰਪਜ ਹੈਲਥ ਵਰਕਰ ਹਰੀਸ਼ ਚੰਦਰ ਅਤੇ ਲਖਵਿੰਦਰ ਸਿੰਘ ਦੁਆਰਾ ਲੋਕਾਂ ਨੂੰ ਡੈੰਗੂ,ਚਿਕਨਗੁਨੀਆਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ।
ਸਿਹਤ ਵਿਭਾਗ ਦੀ ਟੀਮ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਡੈਂਗੂ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ।ਇਹ ਮੱਛਰ ਸਾਫ ਪਾਣੀ ਜਿਵੇਂ ਕਿ ਕੂਲਰ,ਪਾਣੀ ਵਾਲੀ ਟੈੰਕੀ,ਟਾਇਰ,ਗਮਲੇ,ਫਰਿੱਜਾਂ ਦੀਆਂ ਟ੍ਰੇਆਂ ਆਦਿ ਵਿੱਚ ਪਲਦਾ ਹੈੰ ਜਿਹੜਾ ਕਿ ਦਿਨ ਵੇਲੇ ਕੱਟਦਾ ਹੈ ।ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ ,ਸਿਰ ਦਰਦ,ਅੱਖਾਂ ਪਿੱਛੇ ਦਰਦ,ਜੋੜਾਂ ਅਤੇ ਮਾਸ ਪੇਸ਼ੀਆਂ ਵਿੱਚ ਦਰਦ,ਸਰੀਰ ਤੇ ਲਾਲ ਰੰਗ ਦੇ ਦਾਣੇ ਹੋਣ ਤਾਂ ਡੈੰਗੂ ਦਾ ਸੈਂਪਲ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਲਿਆ ਜਾਂਦਾ ਹੈ ।ਇਸ ਦੇ ਇਲਾਜ ਲਈ ਸੁਪੋਰਟਿਵ ਟਰੀਟਮੈੰਟ ਮੁਫ਼ਤ ਮਹੁੱਈਆ ਕੀਤਾ ਜਾਂਦਾ ਹੈ ।
ਡੈੰਗੂ ਤੋਂ ਬਚਾਅ ਲਈ ਘਰਾਂ ਦੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਓ, ਟੋਏ ਟਿੱਬਿਆਂ ਨੂੰ ਮਿੱਟੀ ਨਾਲ ਭਰ ਦਿਓ,ਖੜੇ ਪਾਣੀ ਵਿੱਚ ਕਾਲਾ ਸੜਿਆ ਤੇਲ ਪਾਓ,ਪੁਰੀਆ ਬਾਂਹਾਂ ਅਤੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਓ, ਹਫਤੇ ਵਿੱਚ ਇੱਕ ਦਿਨ ਘਰ /ਦਫ਼ਤਰਾਂ ਦੇ ਕੂਲਰ,ਪਾਣੀ ਵਾਲੀਆਂ ਟੈਂਕੀਆਂ,ਗਮਲਿਆਂ ਦੀ ਚੰਗੀ ਤਰ੍ਹਾਂ ਰਗੜ ਕੇ ਸਫ਼ਾਈ ਕੀਤੀ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ,ਸੋਣ ਵੇਲੇ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ ।ਇਸ ਮੌਕੇ ਪੈਂਫਲੈਟ ਵੰਡੇ ਗਏ।
ਇਸ ਤੋਂ ਇਲਾਵਾ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ,ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਆਲੇ-ਦੁਆਲੇ ਦੀ ਸਾਫ.- ਸਫਾਈ ਰੱਖਣ ਦੀ ਅਪੀਲ ਕੀਤੀ ਗਈ।ਇਸ ਮੌਕੇ ਸੀ ਐੱਚ ਓ ਰੇਖਾ ਰਾਣੀ, ਹਰਪ੍ਰੀਤ ਕੌਰ ਮਪਹਵ (ਫੀਮੇਲ) ਸਮੂਹ ਸਟਾਫ ਅਤੇ ਪਿੰਡ ਦੇ ਲੋਕ ਹਾਜ਼ਰ ਰਹੇ।