ਗਾਂਧੀ ਜਯੰਤੀ ਮੌਕੇ ਸਵੱਛਤਾ ਪਖਵਾੜਾ ਦਿਵਸ ਮਨਾਇਆ
Advertisement
ਫਰੀਦਕੋਟ, 2 ਅਕਤੂਬਰ (ਪੰਜਾਬ ਡਾਇਰੀ)- ਗਾਂਧੀ ਜਯੰਤੀ ਮੌਕੇ ਤੇ ਪਿੰਡ ਗੋਲੇਵਾਲਾ ਸਰਕਾਰੀ ਹਸਪਤਾਲ ਵਿਖੇ ਸਵੱਛਤਾ ਪਖਵਾੜਾ ਦਿਵਸ ਮਨਾਇਆ ਗਿਆ, ਜਿਸ ਵਿੱਚ ਸਮੂਹ ਸਟਾਫ਼ ਡਾ. ਹਰਿੰਦਰ ਕੌਰ, ਡਾ. ਡਾਇਮੰਡ ਸ਼ਰਮਾ, ਅਨਿਲ ਕੁਮਾਰ ਫਾਰਮੈਸੀ ਅਫਸਰ, ਏਕਸ਼ਰਨ ਸਿੰਘ ਫਾਰਮੈਸੀ ਅਫਸਰ, ਸੰਦੀਪ ਕੌਰ, ਸੁਮੀਤ ਦਿਓੜਾ, ਬੰਬਲਜੀਤ ਸਿੰਘ, ਅਮਨਦੀਪ ਕੌਰ, ਕਿਰਨਪ੍ਰੀਤ ਕੌਰ, ਹਰਦੀਪ ਕੌਰ, ਸਮੂਹ ਆਸ਼ਾ ਵਰਕਰ ਅਤੇ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਪੂਰਾ ਸਹਿਯੋਗ ਦਿਤਾ। ਇਸ ਮੌਕੇ ਦੌਰਾਨ ਡਾ. ਡਾਇਮੰਡ ਸ਼ਰਮਾ ਨੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਅਤੇ ਕੂੜਾ ਕਰਕਟ ਦਾ ਨਿਪਟਾਰਾ ਕਰਨ ਬਾਰੇ ਦੱਸਿਆ। ਡਾ. ਹਰਿੰਦਰ ਕੌਰ ਮੈਡੀਕਲ ਅਫਸਰ ਨੇ ਹੱਥ ਧੋਣ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ।