ਟਿਊਸ਼ਨ ਪੜਨ ਜਾ ਰਹੀ 7 ਸਾਲਾਂ ਬੱਚੀ ਅਗਵਾ, ਸੀ.ਸੀ.ਟੀ.ਵੀ ਵੀਡੀਓ ਆਈ ਸਾਹਮਣੇ
ਪੁਲਿਸ ਵੱਲੋਂ ਸਾਰੇ ਪਿੰਡ ਵਿੱਚ ਕੀਤੀ ਜਾ ਰਹੀ ਹੈ ਕੁੜੀ ਨੂੰ ਲੱਭਣ ਦੀ ਭਾਲ
ਅੰਮ੍ਰਿਤਸਰ, 16 ਮਈ (ਬਾਬੂਸ਼ਾਹੀ)- ਪੰਜਾਬ ਵਿੱਚ ਆਏ ਦੇਣ ਹੈ ਲੁੱਟ ਖੋਹ,ਕਤਲ ਅਤੇ ਅਗਵਾ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਪੁਲਸ ਅਤੇ ਸਰਕਾਰ ਦੇ ਉਪਰ ਕਈ ਸਵਾਲ ਖੜ੍ਹੇ ਹੁੰਦੇ ਹਨ ਤਾਜ਼ਾ ਮਾਮਲਾ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਸੱਤ ਸਾਲਾ ਬੱਚੇ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਕੀ ਸੀ ਸੀ ਟੀ ਵੀ ਵੀਡੀਓ ਵੀ ਜਾਰੀ ਹੋਈ ਹੈ ਸੀ ਸੀ ਟੀ ਵੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਤੁਰੰਤ ਹਰਕਤ ਵਿਚ ਆਈ ਤੇ ਪੁਲਸ ਵੱਲੋਂ ਪੂਰੇ ਪਿੰਡ ਵਿੱਚ ਛੋਟੀ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪਿੰਡ ਦੇ ਕੱਲੇ ਕੱਲੇ ਘਰ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਸੰਬੰਧੀ ਅਗਵਾ ਹੋਈ ਬੱਚੀ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਮੇਰੀ ਬੇਟੀ ਅਭੇਰੂਪਪ੍ਰੀਤ ਕੌਰ ਜੋ ਕਿ ਘਰ ਤੋਂ ਟਵਿਸਟ ਪੜ੍ਹਨ ਗਏ ਅਤੇ ਵਾਪਸ ਘਰ ਨਹੀਂ ਆਈ ਉਨ੍ਹਾਂ ਕਿਹਾ ਕਿ ਉਹਨਾਂ ਨਜ਼ਦੀਕੀ ਸੀ ਸੀ ਟੀ ਵੀ ਕੈਮਰੇ ਚੈੱਕ ਕੀਤੇ ਉਸ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਨੂੰ ਕਿਸੇ ਵਿਅਕਤੀ ਵੱਲੋਂ ਅਗਵਾ ਕਰ ਲਿਆ ਗਿਆ ਹੈ ਅਤੇ ਜਿਸ ਵਿਅਕਤੀ ਦੇ ਪਰਿਵਾਰ ਨੂੰ ਸ਼ੱਕ ਹੈ ਪੁਲਿਸ ਨੂੰ ਨਾਲ ਲਿਜਾ ਕੇ ਉਨ੍ਹਾਂ ਦੇ ਘਰ ਵੀ ਚੈਕਿੰਗ ਕੀਤੀ ਲੇਕਿਨ ਉਹਨਾਂ ਦੀ ਬੇਟੀ ਨਹੀਂ ਮਿਲੀ ਤੋਂ ਬਾਅਦ ਪੁਲਸ ਵੱਲੋਂ ਹੁਣ ਪੂਰੇ ਪਿੰਡ ਵਿਚ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਵਾ ਹੋਈ ਬੱਚੀ ਦੇ ਪਿਤਾ ਨੇ ਪੁਲਸ ਪ੍ਰਸ਼ਾਸਨ ਪਾਸੋਂ ਰੋ ਰੋ ਕੇ ਆਪਣੀ ਬੱਚੀ ਲੱਭਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਾ ਰਾਮਪੁਰਾ ਪਿੰਡ ਸਰਹੱਦੀ ਇਲਾਕੇ ਵਿੱਚ ਆਉਂਦਾ ਹੈ ਅਤੇ ਆਏ ਦਿਨ ਹੀ ਇਹਨਾਂ ਸਰਹੱਦੀ ਇਲਾਕਿਆਂ ਵਿਚ ਨਸ਼ਾ ਤਸਕਰਾਂ ਵੱਲੋਂ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਪੰਜਾਬ ਪੁਲਸ ਅਤੇ ਬੀਐਸਐਫ ਵੱਲੋਂ ਨਾਕਾਮਯਾਬ ਕੀਤਾ ਜਾਂਦਾ ਹੈ ਅਤੇ ਹਰ ਵੇਲੇ ਇਹਨਾਂ ਸਰਹੱਦੀ ਇਲਾਕਿਆਂ ਦੇ ਵਿਚ ਪੁਲਸ ਦੀ ਸਖ਼ਤ ਪਹਿਰੇਦਾਰੀ ਦੇਖਣ ਨੂੰ ਮਿਲਦੀ ਹੈ ਕੀ ਮੈਂ ਇਸ ਸਰਹੱਦੀ ਇਲਾਕੇ ਵਿਚੋਂ ਛੋਟੀ ਬੱਚੀ ਦੇ ਇਸ ਤਰੀਕੇ ਨਾਲ ਅਗਵਾ ਹੋਣ ਤੇ ਪੁਲਿਸ ਪ੍ਰਸ਼ਾਸ਼ਨ ਦੇ ਸਵਾਲ ਦਾ ਜ਼ਰੂਰ ਖੜ੍ਹੇ ਹੁੰਦੇ ਹਨ ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਜਦੋਂ ਇਸ ਤਰੀਕੇ ਨਾਲ ਕੋਈ ਬੱਚਾ ਅਗਵਾ ਹੁੰਦਾ ਹੈ ਤਾਂ ਕਿਸੇ ਨਾ ਕਿਸੇ ਜੋ ਉਸਦੀ ਕਦੇ ਕਦੇ ਹੀ ਮਿਲਦੀ ਹੈ ਜੋ ਕਿ ਪਰਵਾਰ ਲਈ ਸਹਿਣ ਕਰਨੀ ਬੇਹੱਦ ਮੁਸ਼ਕਲ ਹੁੰਦੀ ਹੈ ਅਤੇ ਇਸ ਗੱਲ ਨੂੰ ਸੋਚ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੁਲਸ ਪ੍ਰਸ਼ਾਸਨ ਪਰਿਵਾਰ ਆਪਣੀ ਬੱਚੀ ਨੂੰ ਲੱਭਣ ਦੀ ਅਪੀਲ ਕਰ ਰਿਹਾ ਹੈ ਅਸੀਂ ਆਪਣੇ ਚੈਨਲ ਵੱਲੋਂ ਵੀ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਛੋਟੀ ਬੱਚੀ ਜਲਦ ਆਪਣੇ ਪਰਿਵਾਰ ਵਿੱਚ ਹੱਸਦੀ ਖੇਡਦੀ ਵਾਪਸ ਆਵੇ।