ਡੀ.ਸੀ. ਫਰੀਦਕੋਟ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸੰਬੋਧਿਤ ਪੋਸਟਰ ਰਿਲੀਜ਼
ਫਰੀਦਕੋਟ, 20 ਜੂਨ (ਪੰਜਾਬ ਡਾਇਰੀ)- ਆਮ ਲੋਕਾਂ ਨੂੰ ਸਿਹਤ ਮਾਨਸਿਕ ਅਤੇ ਸਰੀਕਰਕ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਹਿੱਤ ਅਤੇ ਯੋਗ ਅਭਿਆਸ ਕਰਨ ਲਈ ਮਿਤੀ 21 ਜੂਨ 2023 ਸਥਾਨ ਦਰਬਾਰ ਗੰਜ (ਰੈਸਟ ਹਾਉਸ,ਫਰੀਦਕੋਟ) ਸਮਾਂ ਸਵੇਰੇ 6 ਵਜੇ ਤੋਂ 7 ਵਜੇ ਇਸ ਨੌਵੇਂ ਅੰਤਰਰਾਸਟਰੀ ਯੋਗਾ ਦਿਵਸ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਣ ਅਤੇ ਸ਼ਾਮਿਲ ਹੋਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੱਲੋਂ ਯੋਗਾ ਦਿਵਸ ਸਬੰਧੀ ਪੋਸਟਰ ਰਿਲੀਜ਼ ਕੀਤਾ ਗਿਆ। ।
ਇਸ ਤੋਂ ਇਲਾਵਾ ਆਯੂਰਵੈਦਿਕ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਮਿਤੀ 25.05.2023 ਤੋਂ 21.06.203 ਤੱਕ ਯੋਗ ਗਤੀਵਿਧੀਆਂ ਅਲੱਗ-ਅਲੱਗ ਥਾਵਾਂ ਉਤੇ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਐਸ.ਡੀ.ਐਮ ਫਰੀਦਕੋਟ ਮੈਡਮ ਬਲਜੀਤ ਕੌਰ, ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਬਹਾਦਰ ਸਿੰਘ, ਡਾ. ਕਮਲਦੀਪ ਕੌਰ, ਡਾ. ਗੁਰਲੀਨ ਕੌਰ, ਡਾ.ਅਮਰਪਾਲ ਸਿੰਘ ,ਸਮਾਜ ਸੇਵੀ ਸੰਸਥਾਵਾਂ ਦੇ ਮੁੱਖੀ ਰਜਿੰਦਰ ਦਾਸ ਰਿੰਕੂ, ਡਾ. ਸਜੀਵ ਸੇਠੀ, ਦਵਿੰਦਰ ਸਿੰਘ, ਮਦਨ ਗੋਪਾਲ, ਰਾਕੇਸ਼ ਗਰਗ ਹਾਜ਼ਰ ਸਨ।