ਨਹਿਰੀ ਪਾਣੀ ਚ ਕਟੌਤੀ ਖਿਲਾਫ 5 ਜੁਲਾਈ ਨੂੰ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕਰਨ ਦਾ ਐਲਾਨ
ਫਰੀਦਕੋਟ, 20 ਜੂਨ (ਪੰਜਾਬ ਡਾਇਰੀ)- ਕਿਰਤੀ ਕਿਸਾਨ ਯੂਨੀਅਨ ਨੇ ਕਰੀਬ ਤਿੰਨ ਦਹਾਕਿਆਂ ਤੋ ਕਿਸਾਨਾਂ ਨੂੰ ਮਿਲ ਰਹੇ ਨਹਿਰੀ ਪਾਣੀ ਚ ਕਟੌਤੀ ਖਿਲਾਫ ਸੰਘਰਸ਼ ਦਾ ਐਲਾਨ ਕੀਤਾ। ਫਰੀਦਕੋਟ ਐਕਸੀਅਨ ਨਹਿਰੀ ਉੱਪ ਮੰਡਲ ਫ਼ਰੀਦਕੋਟ ਵੱਲੋ ਓੁੱਚੇ ਕੀਤੇ ਮੋਘੇ ਪਹਿਲਾਂ ਵਾਲੀ ਥਾਂ ਤੇ ਬਹਾਲ ਕਰਨ ਤੇ ਕਿਸਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਦਰਜ ਪਰਚਾ ਰੱਦ ਕਰਨ ਦਾ ਅਲਟੀਮੇਟਮ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਸੂਬਾ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਸੂਬਾ ਆਗੂ ਜਸਵਿੰਦਰ ਸਿੰਘ ਝਬੇਲਵਾਲੀ ਕਿਹਾ ਕੇ “ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣਯੋਗ ਪਾਣੀ” ਲਈ ਸੰਘਰਸ਼ ਜਾਰੀ ਰਹੇਗਾ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਮੋਘੇ ਉੱਚੇ ਕਰਕੇ ਤਿੰਨ ਦਹਾਕਿਆਂ ਤੋ ਮਿਲ ਰਹੇ ਨਹਿਰੀ ਪਾਣੀ ਚ ਕੀਤੀ ਕਟੌਤੀ ਫੌਰੀ ਵਾਪਿਸ ਲੈਣ ਤੇ ਮੋਘਿਆਂ ਪਹਿਲਾਂ ਵਾਲੀ ਥਾਂ ਬਹਾਲ ਕਰਨ ਦੀ ਮੰਗ ਕਰਦਿਆਂ ਦੋ ਹਫਤੇ ਦਾ ਅਲਟੀਮੇਟਮ ਦਿੰਦਿਆਂ 5 ਜੁਲਾਈ ਨੂੰ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਫਰੀਦਕੋਟ ਚ ਘਿਰਾਓ ਦਾ ਐਲਾਨ ਕੀਤਾ।
ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕੇ ਇਹ ਸੰਘਰਸ਼ ਦੋ ਮੋਘਿਆਂ ਤੋ ਸ਼ੁਰੂ ਹੋਇਆ ਪਰ ਇਹ ਮਾਮਲਾ ਸਮੁੱਚੇ ਪੰਜਾਬ ਚ ਮਿਲ ਰਹੇ ਨਹਿਰੀ ਪਾਣੀ ਦਾ ਹੈ। ਪੰਜਾਬ ਬ ਬਹੁਤ ਥਾਂਵਾਂ ਤੇ ਮੋਘੇ ਓੁੱਚੇ ਕਰਕੇ ਕਿਸਾਨਾਂ ਨੂੰ ਮਿਲ ਰਹੇ ਨਹਿਰੀ ਪਾਣੀ ਚ ਭਾਰੀ ਕਟੌਤੀ ਕੀਤੀ ਗਈ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰਪਾਲ ਦਬੜੀਖਾਨਾ ਜਿਲਾ ਸਕੱਤਰ ਸਰਦੂਲ ਸਿੰਘ ਕਾਸਿਮਭੱਟੀ ਤੇ ਜਿਲਾ ਮੀਤ ਪ੍ਰਧਾਨ ਰਜਿੰਦਰ ਕਿੰਗਰਾ ਨੇ ਕਿਹਾ ਕਿ ਪਾਣੀਆਂ ਲਈ ਵਿੱਢਿਆ ਸੰਘਰਸ਼ ਕਿਸੇ ਵੀ ਪਰਚੇ ਦੇ ਦਬਾਅ ਹੇਠ ਰੁਕੇਗਾ ਨਹੀ ਤੇ ਨਾਂ ਹੀ ਕਿਸਾਨਾਂ ਨੂੰ ਮਿਲ ਰਹੇ ਨਹਿਰੀ ਪਾਣੀ ਤੇ ਪੰਜਾਬ ਦੇ ਦਰਿਆਈ ਪਾਣੀਆਂ ਤੇ ਡਾਕਾ ਬਰਦਾਸ਼ਤ ਕੀਤਾ ਜਾਵੇਗਾ। ਆਗੂਆਂ ਕਿਹਾ ਕੇ ਬਹੁਤ ਸਾਰੇ ਇਲਾਕਿਆਂ ਚ ਅਜੇ ਤੱਕ ਵੀ ਬੰਦੀ ਚੱਲ ਰਹੀ ਹੈ ਤੇ ਰਾਜਬਾਹਿਆਂ ਚ ਪਾਣੀ ਨਹੀ ਛੱਡਿਆ ਜਾ ਰਿਹਾ ਕਿਸਾਨ ਮਹਿੰਗਾ ਡੀਜਲ ਬਾਲਣ ਲਈ ਮਜਬੂਰ ਹੋ ਰਹੇ ਨੇ,ਨਹਿਰੀ ਪਾਣੀ ਫੌਰੀ ਤੇ ਪੂਰੀ ਮਾਤਰਾ ਚ ਛੱਡਣਾ ਚਾਹੀਦਾ ਹੈ।
ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 15 ਦਿਨਾਂ ਵਿੱਚ ਮੋਘਿਆ ਦਾ ਸਾਇਜ ਤੇ ਜਗ੍ਹਾ ਤੇ ਨਾ ਕੀਤਾ ਗਿਆ ਤੇ ਕਿਸਾਨਾਂ ਤੇ ਦਰਜ ਪਰਚਾ ਕੀਤਾ ਪਰਚਾ ਰੱਦ ਨਾ ਕੀਤਾ ਤਾਂ ਫਰੀਦਕੋਟ ਨਹਿਰੀ ਪਾਣੀਆਂ ਲਈ ਸੰਘਰਸ਼ ਦਾ ਕੇਂਦਰ ਬਣੇਗਾ।