ਫ਼ਿਰਦੌਸ ਰੰਗਮੰਚ ਵੱਲੋ 20 ਰੋਜ਼ਾ ਸਮਰ ਕੈਂਪ ਦੀ ਸਮਾਪਤੀ ਮੌਕੇ ਨਿਰਵੈਰ ਸਿੰਘ ਨੇ ਖੂਬ ਰੰਗ ਬੰਨਿਆ
ਫ਼ਰੀਦਕੋਟ, 26 ਜੂਨ (ਪੰਜਾਬ ਡਾਇਰੀ)-ਫ਼ਿਰਦੌਸ ਰੰਗਮੰਚ (ਰਜਿ:) ਫਰੀਦਕੋਟ ਵੱਲੋਂ, ਡਾ. ਮਹਿੰਦਰ ਬਰਾੜ ਸਾਂਭੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੀਦਕੋਟ ਦੇ ਸਹਿਯੋਗ ਨਾਲ ਚੱਲ ਰਹੀ 20 ਰੋਜ਼ਾ ਥੀਏਟਰ ਵਰਕਸ਼ਾਪ ਦੀ ਸਮਾਪਤੀ ਮੌਕੇ ਅੱਜ ਕੀਤੇ ਗਏ ਸ਼ਾਨਦਾਰ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਡਾ.ਐਸ.ਐਸ.ਬਰਾੜ ਪਿ੍ਰੰਸੀਪਲ/ਡਾਇਰੈਕਟਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸੇਵਾ ਮੁਕਤ ਪਿ੍ਰੰਸੀਪਲ ਸੁਖਜਿੰਦਰ ਸਿੰਘ ਬਰਾੜ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ, ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਜੰਗੀਰ ਸਿੰਘ ਸੇਵਾ ਮੁਕਤ ਡੀ.ਆਈ.ਜੀ, ਅਰੁਣ ਸਿੰਗਲਾ ਕੋਟਕਪੂਰਾ, ਮਾਲਵਾ ਵਿਰਾਸਤ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਲੱਕੀ, ਕਲਮਾਂ ਦੇ ਰੰਗ ਸਾਹਿਤ ਸਭਾ ਦੇ ਚੇਅਰਮੈਨ ਪ੍ਰੋ.ਬੀਰਇੰਦਰਜੀਤ ਸਿੰਘ ਸਰਾਂ ਨੇ ਸਾਂਝੇ ਰੂਪ ’ਚ ਕੀਤੀ। ਇਸ ਮੌਕੇ ਕੋਆਰਡੀਨੇਟਰ ਵੀਰਪਾਲ ਕੌਰ ਸੇਖੋਂ, ਪੀ.ਆਰ.ਓ ਅਲਕਾ ਬਿੰਦਲ ਦੋਹੇਂ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਗੁਰਦਰਸ਼ਨ ਸਿੰਘ ਲਵੀ ਮੈਨੈਜਿੰਗ ਡਾਇਰੈਕਟਰ ਵਿਰਾਸਤ ਭੰਗੜਾ ਅਕੈਡਮੀ, ਨੌਜਵਾਨ ਲੇਖਕ ਬੇਅੰਤ ਗਿੱਲ ਭਲੂਰ, ਮਨਜੀਤ ਸਿੰਘ ਧਾਲੀਵਾਲ ਚੱਕ ਦੂਹੇਵਾਲਾ ਸ਼੍ਰੀ ਮੁਕਤਸਰ ਸਾਹਿਬ ਆਪਣੇ ਸਾਥੀਆਂ ਸਮੇਤ ਉਚੇਚੇ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਫ਼ਿਰਦੌਸ ਰੰਗਮੰਚ ਦੇ ਪ੍ਰਧਾਨ ਰਾਜਿੰਦਰ ਬੁਲਟ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਕਿ ਬੱਚਿਆ ਨੂੰ ਕਲਾ ਖੇਤਰ ’ਚ ਵਿਚਰਨਾ ਸਿਖਾਉਣ ਵਾਸਤੇ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਸਹਿਯੋਗੀਆਂ ਤੇ ਮਾਪਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਬੱਚਿਆਂ ਵੱਲੋਂ ਪ੍ਰਸਿੱਧ ਰੰਗਕਰਮੀ ਪ੍ਰੀਤਪਾਲ ਰੁਪਾਣਾ ਦਾ ਲਿਖਿਆ ਤੇ ਰਾਜਿੰਦਰ ਬੁਲਟ ਦੁਆਰਾ ਤਿਆਰ ਕੀਤਾ ਨਾਟਕ ‘ਪਿਆਰ-ਸਤਿਕਾਰ’ ਪੇਸ਼ ਕੀਤਾ। ਇਸ ਨਾਟਕ ਰਾਹੀਂ ਬੱਚਿਆਂ ਨੇ ਧਰਤੀ, ਪਾਣੀ, ਰੁੱਖਾਂ ਨੂੰ ਬਚਾਉਣ ਦਾ ਸੰਦੇਸ਼ ਮਨਮੋਹਕ ਢੰਗ ਨਾਲ ਦਿੰਦਿਆਂ ਹਾਜ਼ਰੀਨ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ੂਬਰ ਕੀਤਾ। ਇਸ ਮੌਕੇ ਨੌਜਵਾਨ ਗਾਇਕ ਨਿਰਵੈਰ ਸਿੰਘ ਨੇ ਆਪਣੀ ਪੂਰੀ ਟੀਮ ਸਮੇਤ ਧਾਰਮਿਕ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਲੋਕ ਗਥਾਵਾਂ ਤੇ ਲੋਕ ਤੱਥ ਪੇਸ਼ ਕਰਦਿਆਂ ਹਰ ਕਿਸੇ ਨੂੰ ਝੂਮਣ ਲਗਾ ਦਿੱਤਾ। ਅਰਥਭਰਪੂਰ ਗੀਤ ਤੇ ਸੁਰੀਲੀ ਅਵਾਜ਼ ਦੇ ਸੁਮੇਲ ਨੂੰ ਸੁਣਦਿਆਂ ਹਰ ਕੋਈ ਆਨੰਦ ਦੀ ਸਥਿਤੀ ’ਚ ਪਹੁੰਚਿਆ। ਇਸ ਮੌਕੇ ਮੁੱਖ ਮਹਿਮਾਨ ਡਾ.ਐਸ.ਐਸ.ਬਰਾੜ ਨੇ ਕਿਹਾ ਬੱਚਿਆਂ ਨੂੰ ਅਜੋਕੇ ਦੌਰ ’ਚ ਸਹੀ ਸਿੱਖਿਆ ਦੇਣਾ ਚਣੌਤੀ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਫ਼ਿਰਦੌਸ ਰੰਗਮੰਚ ਬੱਚਿਆਂ ਨੂੰ ਨਾਟਕ ਨਾਲ ਜੋੜ ਕੇ ਸਮਾਜਿਕ ਕੁਰੀਤੀਆਂ ਖਿਲਾਫ਼ ਚੇਤੰਨਾ ਪੈਦਾ ਕਰਨ ’ਚ ਅਹਿਮ ਰੋਲ ਅਦਾ ਕਰ ਰਿਹਾ ਹੈ। ਪਿ੍ਰੰਸੀਪਲ ਸੁਖਜਿੰਦਰ ਸਿੰਘ ਬਰਾੜ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਬੱਚਿਆਂ ਨੂੰ ਕਲਾ ਨਾਲ ਜੋੜ ਕੇ ਸਵੈ ਪ੍ਰਗਟਾਵੇ ਦੇ ਮੌਕੇ ਦੇਣ ਨਾਲ ਉਨ੍ਹਾਂ ਨੂੰ ਹੁਨਰ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਫ਼ਿਰਦੌਸ ਰੰਗਮੰਚ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਬੱਚਿਆਂ ਨੂੰ ਪ੍ਰਮਾਣ ਤੇ ਮਹਿਮਾਨਾਂ ਨੂੰ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਨਿਭਾਈ। ਅੰਤ ’ਚ ਮੰਚ ਦੇ ਸਰਪ੍ਰਸਤ ਡਾ.ਕੁਲਬੀਰ ਮਲਿਕ ਨੇ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ’ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਚਿੱਤਰਕਾਰੀ ਦੇ ਬਾਰੇ ਤਕਨੀਕੀ ਤੌਰ ਤੇ ਜਾਣਕਾਰੀ ਦੇਣ ਦੇ ਲਈ ਚਿੱਤਰਕਾਰ ਸ੍ਰੀ ਪ੍ਰੀਤ ਭਗਵਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਵੱਲੋਂ ਆਪਣੇ ਪੂਰੇ ਸ਼ੈਸ਼ਨ ਦੌਰਾਨ ਚਿੱਤਰਕਾਰੀ ਦੀਆਂ ਬਰੀਕੀਆਂ ਅਤੇ ਇਸ ਕਲਾ ਦੇ ਮਾਣਮੱਤੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਇਸ ਸਮੇਂ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗ ਬਣਾਕੇ ਵਿਖਾਈਆਂ ਗਈਆਂ। ਇਸ ਵਰਕਸ਼ਾਪ ’ਚ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਇੰਡੀਅਨ ਥੀਏਟਰ ਵਿਭਾਗ ਦੇ ਰਜਿੰਦਰ ਬਾਠ ਨੇ ਇਨ੍ਹਾਂ ਬੱਚਿਆਂ ਨਾਲ ਐਕਟਿੰਗ ਦੇ ਸਬੰਧਿਤ ਕਲਾਸਾਂ ਲੈ ਕੇ ਪੰਜਾਬੀ ਥੀਏਟਰ ਦੇ ਗੌਰਵਮਈ ਇਤਿਹਾਸ ਬਾਰੇ ਅਤੇ ਆਪਣੇ ਰੰਗਮੰਚ ਸਫਰ ਬਾਰੇ ਬੱਚਿਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਗਏ। ਇਸ ਸਮਰ ਕੈਂਪ ਦੀ ਸਫ਼ਲਤਾ ਲਈ ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ ਡਾ.ਮਹਿੰਦਰ ਬਰਾੜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ਰੀਦਕੋਟ, ਗੁਰਿੰਦਰ ਸਿੰਘ ਕਾਕਾ ਯੂ ਲਾਈਕ, ਡਾ.ਕੁਲਬੀਰ ਮਲਿਕ, ਸਿਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਅਕਾਸ਼ਦੀਪ ਸਿੰਘ ਅਤੇ ਮਨਪ੍ਰੀਤ ਕੌਰ ਨੇ ਪੂਰਨ ਸਹਿਯੋਗ ਦਿੱਤਾ ਹੈ।