ਪ੍ਰੋਗਰਾਮ “ਖਵਾਇਸ਼ਾ ਦੀ ਉਡਾਨ” ਹੇਠ ਵੈਬੀਨਾਰ 12 ਜੁਲਾਈ ਨੂੰ-ਡਿਪਟੀ ਕਮਿਸ਼ਨਰ
ਫਰੀਦਕੋਟ, 7 ਜੁਲਾਈ (ਪੰਜਾਬ ਡਾਇਰੀ)- ਡਾਇਰੈਕਟਰ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਡਾ. ਦੀਪਤੀ ਉੱਪਲ ਆਈ.ਏ.ਐਸ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ‘ਖਵਾਇਸ਼ਾ ਦੀ ਉਡਾਨ’ ਸਿਰਲੇਖ ਹੇਠ ਮਿਤੀ 12 ਜੁਲਾਈ 2023 ਨੂੰ ਸਵੇਰੇ 11:00 ਵਜੇ ਆਨਲਾਈਨ ਵੈਬੀਨਾਰ ਕੀਤਾ ਜਾ ਰਿਹਾ ਹੈ। ਇਸ ਆਨਲਾਈਨ ਵੈਬੀਨਾਰ ਦੇ ਮੁੱਖ ਸਪੀਕਰ ਮੇਜਰ ਜਨਰਲ ਆਰ.ਐਸ. ਮਾਨ, ਡਾਇਰੈਕਟਰ ਜਨਰਲ ਸੀ-ਪਾਈਟ ਹੋਣਗੇ। ਵੈਬੀਨਾਰ ਦਾ ਸਮਾਂ ਡੇਢ ਘੰਟੇ ਦਾ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸਾਂਝੀ ਕੀਤੀ।
ਉਨ੍ਹਾਂ ਜਿਲ੍ਹਾ ਫਰੀਦਕੋਟ ਦੇ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਆਨਲਾਈਨ ਵੈਬੀਨਾਰ ਵਿੱਚ ਸੁਰੱਖਿਆ ਬਲਾਂ, ਅਰਧ ਸੈਨਿਕ ਬਲਾਂ ਅਤੇ ਪੰਜਾਬ ਪੁਲਿਸ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ/ਚੁਣੌਤੀਆਂ ਸਬੰਧੀ ਅਤੇ ਆਪਣੇ ਚੰਗੇ ਕੈਰੀਅਰ ਸਬੰਧੀ ਅਗਵਾਈ (ਗਾਈਡੈਂਸ) ਪ੍ਰਾਪਤ ਕਰਨ।
ਇਸ ਤੋਂ ਇਲਾਵਾ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਫਰੀਦਕੋਟ ਸ਼੍ਰੀ ਹਰਮੇਸ਼ ਕੁਮਾਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਵੈਬੀਨਾਰ ਵਿੱਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀ ਇਸ ਫੇਸਬੁੱਕ ਲਿੰਕ https://fb.me/e/3ix3c2VFE ਦੁਆਰਾ ਇਸ ਵੈਬੀਨਾਰ ਵਿੱਚ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 9988350193 ਤੇ ਸੰਪਰਕ ਕਰ ਕੀਤਾ ਜਾ ਸਕਦਾ ਹੈ।