ਡਾਕਟਰ ਨੇ ਹਸਪਤਾਲ ਦੇ ਬਾਹਰ ਕੱਪੜੇ ਵੇਚਣ ਵਾਲੇ ਦੀ ਰੇਹੜੀ ‘ਤੇ ਕੀਤਾ ਪਿਸ਼ਾਬ
ਜਲੰਧਰ, 8 ਜੁਲਾਈ (ਬਾਬੂਸ਼ਾਹੀ)- ਜਲੰਧਰ ਤੋਂ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਹਾਮਣੇ ਆਈ ਹੈ। ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਇੱਥੋਂ ਦੇ ਫੋਕਲ ਪੁਆਇੰਟ ‘ਤੇ ਇੱਕ ਹਸਪਤਾਲ ‘ਚ ਕੰਮ ਕਰਦੇ ਡਾਕਟਰ ਨੇ ਹਸਪਤਾਲ ਦੇ ਬਾਹਰ ਕੱਪੜੇ ਵੇਚਣ ਵਾਲੇ ਦੀ ਰੇਹੜੀ ‘ਤੇ ਪਿਸ਼ਾਬ ਕਰ ਦਿੱਤਾ। ਜਦੋਂ ਕੱਪੜਾ ਵਿਕਰੇਤਾ ਨੇ ਉਸ ਨੂੰ ਰੋਕਿਆ ਤਾਂ ਡਾਕਟਰ ਨੇ ਉਸ ਨੂੰ ਹੀ ਥੱਪੜ ਮਾਰ ਦਿੱਤਾ। ਜਦੋਂ ਆਸ-ਪਾਸ ਦੇ ਦੁਕਾਨਦਾਰਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਤਾਂ ਉਕਤ ਡਾਕਟਰ ਨੇ ਉਨ੍ਹਾਂ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਡਾਕਟਰ ਤੇ ਕਥਿਤ ਤੌਰ ਤੇ ਇਹ ਦੋਸ਼ ਉੱਥੇ ਦੇ ਲੋਕਾਂ ਨੇ ਲਗਾਏ ਹਨ। ਮੌਕੇ ਤੇ ਦੁਕਾਨਦਾਰਾਂ ਨੇ ਪੁਲਿਸ ਨੂੰ ਬੁਲਾ ਲਿਆ। ਉੱਥੇ ਖੜ੍ਹੇ ਦੁਕਾਨਦਾਰ ਅਰੁਣ ਸਹਿਗਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਸੋਚਿਆ ਕਿ ਡਾਕਟਰ ਦੀ ਤਬੀਅਤ ਖ਼ਰਾਬ ਹੋ ਸਕਦੀ ਹੈ। ਜਦੋਂ ਉਹ ਮਦਦ ਲਈ ਗਿਆ ਤਾਂ ਉਹ ਨਸ਼ੇ ‘ਚ ਸੀ, ਜਦੋਂ ਉਸ ਨੇ ਸਾਥੀ ਦੁਕਾਨਦਾਰ ਨੂੰ ਬੁਲਾਇਆ ਤਾਂ ਡਾਕਟਰ ਨੇ ਉਸ ਨੂੰ ਵੀ ਕਥਿਤ ਤੌਰ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਮੌਕੇ ਤੇ ਪੁਹੰਚੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਹੈ, ਲਿਖਤੀ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹੀ ਘਟਨਾ ਮੱਧ ਪ੍ਰਦੇਸ਼ ਵਿੱਚ ਵੀ ਵਾਪਰੀ ਸੀ। ਇੱਥੇ ਇਕ ਸ਼ਰਾਬੀ ਵਿਅਕਤੀ ਨੇ ਪੌੜੀਆਂ ‘ਤੇ ਬੈਠੇ ਇਕ ਆਦਿਵਾਸੀ ਨੌਜਵਾਨ ‘ਤੇ ਪਿਸ਼ਾਬ ਕਰ ਦਿੱਤਾ ਸੀ। ਇਹ ਘਟਨਾਂ ਸਿੱਧੀ ਜ਼ਿਲ੍ਹੇ ਦੀ ਸੀ।