ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲੇ
ਫਰੀਦਕੋਟ, 20 ਜੁਲਾਈ (ਪੰਜਾਬ ਡਾਇਰੀ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਐਂਡ ਰਿਸਰਚ ਦੇ ਨਵ ਨਿਯੁਕਤ ਵਾਈਸ ਚਾਂਸਲਰ ਮਾਣਯੋਗ ਡਾਕਟਰ ਸ਼੍ਰੀ ਰਜੀਵ ਸੂਦ ਜੀ ਦੇ ਅਹੁਦਾ ਸੰਭਾਲਣ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਫ਼ਰੀਦਕੋਟ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਨਯੋਗ ਟਰੱਸਟੀ ਸ ਐਸ ਪੀ ਸਿੰਘ ਉਬਰਾਏ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਅੱਗੋਂ ਵੀ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਪ੍ਰਧਾਨ ਫਰੀਦਕੋਟ ਯੂਨਿਟ ਭਰਪੂਰ ਸਿੰਘ, ਜਨਰਲ ਸੈਕਟਰੀ ਦਵਿੰਦਰ ਸਿੰਘ ਸੰਧੂ, ਵਾਈਸ ਪ੍ਰਧਾਨ ਸੂਰਤ ਸਿੰਘ ਖਾਲਸਾ, ਕਰਮਜੀਤ ਸਿੰਘ ਅਤੇ ਬਿੱਟੂ ਗਿੱਲ ਹਾਜਰ ਸਨ।
Advertisement