ਕੇਂਦਰੀ ਸਹਿਕਾਰੀ ਬੈਂਕ ਯੂਨੀਅਨ ਫਰੀਦਕੋਟ ਦੀ ਚੋਣ ਹੋਈ
ਫ਼ਰੀਦਕੋਟ, 7 ਅਗਸਤ (ਪੰਜਾਬ ਡਾਇਰੀ)- ਸਹਿਕਾਰੀ ਬੈਂਕ ਯੂਨੀਅਨ ਫ਼ਰੀਦਕੋਟ ਵੱਲੋਂ ਇੱਕ ਹੰਗਾਮੀ ਮੀਟਿੰਗ ਸੱਦੀ ਗਈ ਜਿਸ ਵਿੱਚ ਕਰਮਚਾਰੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਹਰਪ੍ਰੀਤ ਸਿੰਘ ਵੱਲੋ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਜਲਦੀ ਇਹਨਾਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਲਈ ਮੈਨੇਜਮੈਂਟ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਜਿਸ ਅਨੁਸਾਰ ਜਰਨਲ ਸਕੱਤਰ ਸ੍ਰੀ ਕਰਨਵੀਰ ਕਾਲਰਾ ਅਤੇ ਮੀਤ ਪ੍ਰਧਾਨ ਬਿਨੀ ਕਟਾਰੀ ਨੂੰ ਬਣਾਇਆ ਗਿਆ। ਨਵੇਂ ਅਹੁਦੇਦਾਰਾਂ ਵੱਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਅਸੀਂ ਯੂਨੀਅਨ ਨੂੰ ਉੱਚਾ ਚੁੱਕਣ ਦੇ ਲਈ ਹਮੇਸ਼ਾ ਤਨਦੇਹੀ ਨਾਲ ਕੰਮ ਕਰਦੇ ਰਹਾਂਗੇ। ਇਸ ਦੌਰਾਨ ਗੁਰਪ੍ਰੀਤ ਸਿੰਘ, ਜਸਜੀਤ ਸਿੰਘ, ਗੁਰਭਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਚਰਨਜੀਤ ਸਿੰਘ ਵਲੋਂ ਨਵੇਂ ਔਹਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਦੇ ਮੁਲਾਜਮ ਸਾਥੀਆਂ ਨੇ ਨਵੇਂ ਚੁਣੇ ਹੋਏ ਔਹਦੇਦਾਰਾਂ ਨੂੰ ਵਧਾਈ ਦਿੱਤੀ।