ਬਲੱਡ ਸੈਂਟਰ ਵਿਭਾਗ ਗੂਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ
ਫਰੀਦਕੋਟ, 18 ਅਗਸਤ (ਪੰਜਾਬ ਡਾਇਰੀ)- ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ (ਬਲੱਡ ਸੈਂਟਰ) ਵਿਭਾਗ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਸਥਾ ਅਤੇ ਵਿਭਾਗ ਦੀ ਸਰਬਪੱਖੀ ਤਰੱਕੀ ਅਤੇ ਆਸ਼ੀਰਵਾਦ ਲਈ ਕਰਵਾਇਆ ਗਿਆ ।
ਇਸ ਮੌਕੇ ਵਾਇਸ ਚਾਂਸਲਰ ਪ੍ਰੋ. (ਡਾ.) ਰਜੀਵ ਸੂਦ, ਵਾਇਸ ਚਾਂਸਲਰ, ਬੀ.ਐਫ.ਐੱਚ.ਯੂ,ਐਸ. ਫਰੀਦਕੋਟ ਨੇ ਸ਼ਰਧਾ ਭਾਵਨਾ ਨਾਲ ਸ਼ਿਰਕਤ ਕੀਤੀ। ਡਾ ਸੂਦ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਵਿਭਾਗ ਨੂੰ ਹੋਰ ਵੀ ਬਹੇਤਰ ਅਤੇ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰਨ ਸਹਿਯੋਗ ਦਿਤਾ ਜਾਵੇਗਾ ਅਤੇ ਆਇਆਂ ਸੰਗਤਾਂ ਨੂੰ ਆਪਣਾ ਸਮਾਂ ਅਤੇ ਅਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਡਾ ਨੀਤੂ ਕੁੱਕੜ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਬਲੱਡ ਸੈਂਟਰ ਵਲੋਂ ਦਿੱਤੀਆਂ ਜਾ ਰਹੀਆਂ ਵਿਸ਼ਵ ਪੱਧਰੀ ਸਹੂਲਤਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ,ਜਿਸ ਦੀ ਹਾਜ਼ਰ ਸੰਗਤਾਂ ਵੱਲੋਂ ਸ਼ਲਾਘਾ ਕੀਤੀ ਗਈ। ਬੱਲਡ ਸੈਂਟਰ ਦੇ ਹਾਜਿਰ ਸਮੂਹ ਸਟਾਫ ਅਤੇ ਫੈਕਲਟੀ ਮੈਂਬਰਾਂ ਨੇ ਗੂਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਆਉਣ ਵਾਲੇ ਲੋੜਵੰਦ ਮਰੀਜਾਂ ਨੂੰ ਨਰਿਸਵਾਰਥ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧਤਾ ਪ੍ਰਗਟਾਈ।
ਇਸ ਮੌਕੇ ਹੋਰਨਾਂ ਪਤਵੰਤਿਆਂ ਵਿੱਚ ਡਾ.ਐਸ.ਪੀ. ਸਿੰਘ, ਰਜਸਿਟਰਾਰ, ਬੀ.ਐਫ.ਯੂ.ਐਚ.ਐਸ., ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ ਜੀ.ਜੀ.ਐਸ.ਐਮ.ਸੀ.,ਮੈਡੀਕਲ ਸੁਪਰਡੈਂਟ ਡਾ. ਸ਼ਿਲੇਖ ਮਿੱਤਲ, ਐਕਸੀਅਨ ਰਾਜ ਕੁਮਾਰ ਅਗਰਵਾਲ, ਸੰਯੁਕਤ ਡਾਇਰੈਕਟਰ ਡਾ: ਪਰਵੀਨ ਬਾਂਸਲ ਯੂ.ਸੀ.ਈ.ਆਰ.ਹਾਜ਼ਰ ਸਨ।