ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਨੇ ਸ਼ਾਹੀ ਹਵੇਲੀ ਵਿਖੇ ਅਧਿਆਪਕ ਦਿਵਸ ਸਨਮਾਨ ਸਮਾਰੋਹ ਕਰਵਾਇਆ
– ਅਧਿਆਪਨ ਸੇਵਾ ਦੇ ਨਾਲ ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ 17 ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
– ਹੀਰਾ ਸਿੰਘ ਤੂਤ ਦੀ ਕਾਵਿ ਪੁਸਤਕ ‘ਸੂਹੇ ਰੰਗ ‘ ਲੋਕ ਅਰਪਣ ਕੀਤੀ ਗਈ।
ਫਰੀਦਕੋਟ, 7 ਸਤੰਬਰ (ਪੰਜਾਬ ਡਾਇਰੀ)- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਕਸ਼ਮੀਰ ਮਾਨਾ ਦੀ ਯੋਗ ਅਗਵਾਈ ਵਿੱਚ ‘ਅਧਿਆਪਕ ਦਿਵਸ ਸਨਮਾਨ ਸਮਾਰੋਹ’ ਸ਼ਾਹੀ ਹਵੇਲੀ, ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੰਵਲਜੀਤ ਕੌਰ (ਅਸਿਸਟੈਂਟ ਡੀਨ) ਫ਼ੈਕਲਟੀ ਆਫ਼ ਵਿਜ਼ੂਅਲ ਐਂਡ ਪਰਫ਼ਾਰਮਿੰਗ ਆਰਟਸ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ) ਅਤੇ ਵਿਸ਼ੇਸ਼ ਮਹਿਮਾਨ ਸ. ਬਲਜੀਤ ਸਿੰਘ ਖੀਵਾ (ਚਨਾਬ ਗਰੁੱਪ ਕੋਟਕਪੂਰਾ) ਤੇ ਸ਼੍ਰੀ ਆਨੰਦ ਜੈਨ (ਹੈਲਪ ਫ਼ਾਰ ਨੀਡੀ ਫਾਊਂਡੇਸ਼ਨ) ਸ਼ਨ। ਸਮਾਰੋਹ ਦੀ ਪ੍ਰਧਾਨਗੀ ਸ਼੍ਰੀ ਅਰਸ਼ ਸੱਚਰ (ਸ਼ਾਹੀ ਹਵੇਲੀ ਫ਼ਰੀਦਕੋਟ) ਨੇ ਕੀਤੀ।
ਸਭਾ ਦੇ ਜਨਰਲ ਸਕੱਤਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਵਿੱਚ ਅਧਿਆਪਨ ਸੇਵਾ ਦੇ ਨਾਲ ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ 17 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚੋਂ ਪ੍ਰੋ. ਅਰਵਿੰਦ ਸੋਹੀ (ਐਸੋਸੀਏਟ ਪ੍ਰੋਫ਼ੈਸਰ) ਸਰਕਾਰੀ ਕਾਲਜ ਮਲੇਰਕੋਟਲਾ, ਡਾ.ਕੰਵਲਦੀਪ ਸਿੰਘ (ਅਸਿਸਟੈਂਟ ਪ੍ਰੋਫ਼ੈਸਰ) ਦੇਸ਼ ਭਗਤ ਪੰਡਿਤ ਚੇਤਨ ਦੇਵ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ, ਡਾ. ਅਮਨਦੀਪ ਸਿੰਘ (ਸਹਾਇਕ ਪ੍ਰੋਫ਼ੈਸਰ) ਆਈ.ਐੱਸ.ਐੱਫ. ਫ਼ਾਰਮੇਸੀ ਕਾਲਜ ਮੋਗਾ, ਡਾ. ਗੁਰਪ੍ਰੀਤ ਸਿੰਘ (ਅਸਿਸਟੈਂਟ ਪ੍ਰੋਫ਼ੈਸਰ) ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਓਣ, ਬਠਿੰਡਾ),
ਡਾ. ਰਾਜਿੰਦਰ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੀ ਰੋੜੀ ਡੱਗੋ ਰੋਮਾਣਾ (ਫ਼ਰੀਦਕੋਟ), ਸ. ਹਰਜਿੰਦਰ ਸਿੰਘ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ, ਫ਼ਰੀਦਕੋਟ), ਸ. ਕੁਲਵਿੰਦਰ ਸਿੰਘ ਬਰਾੜ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੀ ਰੋੜੀ ਡੱਗੋ ਰੋਮਾਣਾ (ਫ਼ਰੀਦਕੋਟ), ਸ. ਜਸਵੰਤ ਸਿੰਘ (ਸਰਕਾਰੀ ਹਾਈ ਸਕੂਲ ਕੜਿਆਲ, ਜ਼ਿਲ੍ਹਾ ਮੋਗਾ), ਸ. ਗੁਰਿੰਦਰ ਸਿੰਘ (ਸਰਕਾਰੀ ਹਾਈ ਸਕੂਲ, ਡੋਡ (ਬਾਜਾਖਾਨਾ) ਜ਼ਿਲ੍ਹਾ ਫ਼ਰੀਦਕੋਟ, ਸ. ਹੀਰਾ ਸਿੰਘ (ਸਰਕਾਰੀ ਪ੍ਰਾਇਮਰੀ ਸਕੂਲ, ਬਾਰੇ ਕੇ, ਫ਼ਿਰੋਜ਼ਪੁਰ-3), ਸ਼੍ਰੀਮਤੀ ਜਤਿੰਦਰ ਕੌਰ (ਸਰਕਾਰੀ ਐਲੀਮੈਂਟਰੀ ਸਕੂਲ ਅੰਨਗੜ੍ਹ, ਬਲਾਕ-4, ਅੰਮ੍ਰਿਤਸਰ), ਸ਼੍ਰੀਮਤੀ ਮਨਦੀਪ ਕੌਰ (ਆਂਗਣਵਾੜੀ ਸੈਂਟਰ, ਪਿੰਡ ਰੂਹੜਿਆਂ ਵਾਲੀ, ਮੁਕਤਸਰ), ਪ੍ਰਿੰ. ਸਚਦੇਵ ਸਿੰਘ ਗਿੱਲ (ਸਕਾਲਰਜ਼ ਸੀਨੀਅਰ ਸਕੂਲ ਅਰਾਈਆਂਵਾਲਾ, ਫ਼ਰੀਦਕੋਟ),
ਡਾ. ਚਰਨਜੀਤ ਸਿੰਘ ਸੀਹਰਾ (ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ), ਸ਼੍ਰੀ ਕੁਲਵਿੰਦਰ ਵਿਰਕ (ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ), ਸ਼੍ਰੀਮਤੀ ਜਤਿੰਦਰ ਪਾਲ ਕੌਰ (ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਵਾਂ ਤਨੇਲ, ਜ਼ਿਲ੍ਹਾ ਅੰਮ੍ਰਿਤਸਰ), ਸ੍ਰਿਸ਼ਟੀ ਸ਼ਰਮਾ (ਸੀ.ਐੱਮ.ਐੱਸ. ਗੁਰੂ ਕਾਸ਼ੀ ਪਬਲਿਕ ਸਕੂਲ, ਭਗਤਾ ਭਾਈ ਕਾ, ਬਠਿੰਡਾ) ਨੂੰ ਅਧਿਆਪਕ ਦਿਵਸ ਸਨਮਾਨ ਸਮਾਰੋਹ 2023 ਦਾ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਸਾਰੇ ਸਨਮਾਨਿਤ ਅਧਿਆਪਕਾਂ ਨੇ ਸਿੱਖਿਆ ਅਤੇ ਅਧਿਆਪਕ ਦਿਵਸ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਵਿਸ਼ਕਰਮਾਂ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਖੂਬਸੂਰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਪ੍ਰੈਸ ਸਕੱਤਰ ਪ੍ਰੋ. ਹਰਪ੍ਰੀਤ ਐੱਸ. ਨੇ ਦੱਸਿਆ ਕਿ ਇਸ ਸਮਾਰੋਹ ਦੌਰਾਨ ਪ੍ਰਸਿੱਧ ਲੇਖਕ ਹੀਰਾ ਸਿੰਘ ਤੂਤ ਦੀ ਕਾਵਿ-ਪੁਸਤਕ ‘ ਸੂਹੇ ਰੰਗ ‘ ਵੀ ਲੋਕ ਅਰਪਣ ਕੀਤੀ ਗਈ। ਪ੍ਰੋਗਰਾਮ ਦੇ ਸ਼ੁਰੂ ਵਿੱਚ ਸਭਾ ਦੇ ਪ੍ਰਧਾਨ ਕਸ਼ਮੀਰ ਮਾਨਾ ਨੇ ਆਏ ਹੋਏ ਸਭ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਅੰਤ ਵਿੱਚ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਸਭ ਦਾ ਧੰਨਵਾਦ ਕੀਤਾ ਤੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੱਤੀ।
ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਮੰਚ ਸਕੱਤਰ ਬੀਬਾ ਅਰਮਾਨ ਨੇ ਬਾਖ਼ੂਬੀ ਢੰਗ ਨਾਲ ਨਿਭਾਈ। ਇਸ ਮੌਕੇ ਸਭਾ ਵਿੱਚੋਂ ਸ. ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਬਲਵਿੰਦਰ ਗਰਾਈਂ, ਮੀਤ ਪ੍ਰਧਾਨ ਰਾਜ ਗਿੱਲ ਭਾਣਾ, ਮੀਡੀਆ ਸਕੱਤਰ ਗਗਨ ਸਤਨਾਮ, ਸੰਯੁਕਤ ਸਕੱਤਰ ਸੁਖਜਿੰਦਰ ਮੁਹਾਰ, ਮੈਂਬਰ ਭਿੰਦਰ ਘਣੀਏਵਾਲਾ, ਕੇ.ਪੀ. ਸਿੰਘ, ਰਾਕੇਸ਼ ਕੁਮਾਰ ਆਦਿ ਹਾਜ਼ਰ ਸ਼ਨ।