ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਰਿਹਾਅ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ
ਫਰੀਦਕੋਟ, 25 ਸਤੰਬਰ (ਪੰਜਾਬ ਡਾਇਰੀ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ 1984 ਦੇ ਸਿੱਖ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਖਿਲਾਫ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ।
ਪਿਛਲੇ ਦਿਨੀ 20 ਤਰੀਕ ਨੂੰ ਦਿੱਲੀ ਹਾਈ ਕੋਰਟ ਵੱਲੋਂ ਸਾਬਕਾ ਕਾਂਗਰਸ ਵਿਧਾਇਕ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆ ਜ਼ਿਲਾ ਆਗੂ ਹਰਵੀਰ ਅਤੇ ਸੁਖਬੀਰ ਨੇ ਕਿਹਾ ਕਿ ਭਾਰਤ ਵਿੱਚ ਫਿਰਕੂ ਹਿੰਸਾ ਸਰਕਾਰ ਦੀ ਸ਼ੈਅ ਤੇ ਹੁੰਦੀ ਰਹੀ ਹੈ। ਇਸ ਤੋਂ ਬਾਅਦ 1984 ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਨਿਰਦੋਸ਼ ਸਿੱਖ ਭਾਈਚਾਰੇ ਨੂੰ ਸਜ਼ਾ ਦੇਣ ਦੇ ਮੱਕਸਦ ਨਾਲ ਸਿੱਖਾਂ ਦਾ ਘਾਣ ਕੀਤਾ ਗਿਆ। ਲਗਪਗ 3000 ਸਿੱਖਾਂ ਨੂੰ ਕਤਲ ਕੀਤਾ ਗਿਆ, ਓਹਨਾ ਦੇ ਘਰ ਜਲਾਏ ਗਏ ਅਤੇ ਕਾਰੋਬਾਰ ਤਬਾਹ ਕਰ ਦਿੱਤੇ ਗਏ।
ਇਸੇ ਤਰਜ ਤੇ ਗੁਜਰਾਤ ਵਿਚ 2002 ਵਿੱਚ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਗਿਆ, ਬੱਚਿਆ ਨੂੰ ਜਲਾਇਆ ਗਿਆ, ਸਮੂਹਕ ਬਲਤਾਕਾਰ ਕੀਤੇ ਗਏ। ਲਗਾਤਰ ਭਾਰਤ ਤੇ ਖਿੱਤਿਆਂ ਜਿਵੇਂ ਮਨੀਪੁਰ, ਹਰਿਆਣਾ ਵਿੱਚ ਫਿਰਕੂ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਦਾ ਇਕੋ ਇਕ ਮਕਸਦ ਲੋਕਾਂ ਦੀਆਂ ਅਸਲ ਮੰਗਾਂ ਤੋਂ ਧਿਆਨ ਹਟਾ ਕੇ ਲੋਕਾਂ ਨੂੰ ਧਰਮ ਦੇ ਨਾਂ ਉਪਰ ਲੜਾਉਣ ਹੈ ਅਤੇ ਕਾਰਪੋਰੇਟ ਪੱਖੀ ਅਖੌਤੀ ਹਿੰਦੂ ਰਾਸ਼ਟਰ ਬਣਾਉਣ ਹੈ। ਬਿਲਕਿਸ ਬਾਨੋ ਕੇਸ ਵਿੱਚ ਸਮੂਹਿਕ ਬਲਾਤਕਾਰ ਤੇ ਕਤਲ਼ ਦੇ ਦੋਸ਼ੀਆਂ ਨੂੰ ਸਨਮਾਨਿਤ ਕਰਦੇ ਹੋਏ ਬਰੀ ਕਰ ਦਿੱਤਾ ਗਿਆ, ਲੱਗਭਗ ਇਹਨਾਂ ਦੇ ਵਿਧਾਇਕਾਂ ਉਪਰ ਜਿਣਸੀ ਸ਼ੋਸ਼ਣ ਦੇ ਇਲਜਾਮ ਹਨ। ਸਰਕਾਰ ਆਮ ਲੋਕਾਂ ਦੇ ਆਗੂ, ਬੁੱਧੀਜੀਵੀ, ਲੇਖਕ, ਪ੍ਰੋਫ਼ੈਸਰਾਂ ਤੇ ਕਵੀਆਂ ਨੂੰ ਜੇਲ੍ਹ ਵਿੱਚ ਸੁੱਟ ਰਹੀ ਹੈ। ਲੋਕ ਵਿਰੋਧੀ ਬਲਾਤਕਾਰੀਆਂ ਅਤੇ ਦੰਗਾਈਆਂ ਨੂੰ ਰਿਹਾ ਕੀਤਾ ਜਾ ਰਿਹਾ ਹੈ।
ਕਾਲਜ ਕਮੇਟੀ ਮੈਬਰ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿੰਨਾ ਟਾਈਮ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਸਜ਼ਾ ਨਹੀਂ ਮਿਲ਼ਦੀ ਪੰਜਾਬ ਸਟੂਡੈਂਟਸ ਯੂਨੀਅਨ ਸੰਘਰਸ਼ ਕਰੇਗੀ। ਇਸ ਮੋਕੇ ਲਵਪ੍ਰੀਤ ਸਿੰਘ ਗੁਰਵਿੰਦਰ ਸਿੰਘ ਹਰਕਮਲ ਕੌਰ ਅੰਮ੍ਰਿਤਪਾਲ ਸਿੰਘ ਅਰਸ਼ਦੀਪ ਕੌਰ ਮੋਜੂਦ ਸਨ।