ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜ਼ਿਲਾ ਪੱਧਰੀ ਖੇਡਾਂ ਦੇ ਮੁਕਾਬਲੇ ਜਾਰੀ
ਫਰੀਦਕੋਟ, 2 ਅਕਤੂਬਰ (ਪੰਜਾਬ ਡਾਇਰੀ)- ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-20023 ਸੀਜਨ-2 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਪਿਛਲੇ 2 ਦਿਨ ਤੋਂ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਚੱਲ ਰਹੀਆਂ ਹਨ ਜਿਸ ਦੌਰਾਨ ਵੱਖ-ਵੱਖ ਗੇਮਾਂ ਦੇ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਹੋਈਆਂ ਖੇਡਾਂ ਵਿਚ ਕਬੱਡੀ, ਇਕਬਾਕਸਿੰਗ, ਟੇਬਲਟੈਨਿਸ, ਬੈਡਮਿੰਟਨ, ਪਾਵਰਲਿਫਟਿੰਗ, ਵਾਲੀਬਾਲ ਆਦਿ ਖੇਡਾਂ ਦੇ ਮੁਕਾਬਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਜਾਰੀ ਰਹੇ ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੇ ਆਪਣਾ ਉਤਸ਼ਾਹ ਵਿਖਾਉਂਦਿਆਂ ਹੋਇਆ ਭਾਗ ਲਿਆ।
ਅੱਜ ਸਵ: ਗੁਰਦੀਪ ਸਿੰਘ ਜੀ ਮੇਲੀ ਕਬੱਡੀ ਕੋਚ ਯਾਦਗਾਰੀ ਹਾਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਹੋਏ ਕਬੜੀ ਦੇ ਖੇਡ ਮੁਕਾਬਲਿਆਂ ਵਿੱਚ ਸ. ਅਮਨਪ੍ਰੀਤ ਸਿੰਘ ਮੱਲੀ ਜਨ ਸਕੱਤਰ ਪੰਜਾਬ ਕਬੱਡੀ ਐਸੋਸੀਏਸ਼ਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਖੇਡਾਂ ਦੇ ਨੋਡਲ ਅਫਸਰ ਸ਼੍ਰੀ ਦਰਸ਼ਨਪਾਲ ਸ਼ਰਮਾਂ ਵੀ ਉਨ੍ਹਾਂ ਨਾਲ ਹਾਜ਼ਰ ਸਨ। ਮੁੱਖ ਮਹਿਮਾਨ ਜੀ ਨੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਅਤੇ ਗਰਾਉਂਡ ਵਿੱਚ ਜਾ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਉਨ੍ਹਾਂ ਦੱਸਿਆ ਕਿ ਖੇਡਾਂ ਸਾਡੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਖੇਡਾਂ ਨਾਲ ਇੱਕ ਇਨਸਾਨ ਚੰਗਾ ਨਾਗਰਿਕ ਬਣਦਾ ਹੈ।
ਸ. ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਅੱਜ ਹੋਏ ਖੇਡ ਮੁਕਾਬਲਿਆਂ ਵਿੱਚ ਕਬੱਡੀ ਨੈਸ਼ਨਲ ਸੀਨੀਅਰ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸੈਂਟਰ ਫ਼ਰੀਦਕੋਟ ਦੀ ਟੀਮ ਨੇ ਅਲਖ ਦੀ ਟੀਮ ਨੂੰ ਹਰਾਇਆ। ਕਬੱਡੀ ਅੰਡਰ 20 ਲੜਕੀਆਂ ਵਿੱਚ ਸੈਂਟਰ ਫ਼ਰੀਦਕੋਟ ਦੀ ਟੀਮ ਨੇ ਬਾਜਾਖਾਨਾ ਦੀ ਟੀਮ ਨੂੰ ਹਰਾਇਆ ਅਤੇ ਬਾਜਾਖਾਨਾ ਦੀ ਟੀਮ ਨੇ ਚੰਦਭਾਨ ਦੀ ਟੀਮ ਨੂੰ ਹਰਾਇਆ। ਅੰਡਰ 21 ਲੜਕਿਆਂ ਵਿੱਚ ਪੰਜਗਰਾਈਂ ਕਲਾਂ ਦੀ ਟੀਮ ਨੇ ਖਾਰਾ ਦੀ ਟੀਮ ਨੂੰ ਹਰਾਇਆ ਅਤੇ ਦਸਮੇਸ਼ ਸਕੂਲ ਹਰੀ ਨੌ ਦੀ ਟੀਮ ਨੇ ਗੁਰੂ ਗੋਬਿੰਦ ਸਿੰਘ ਸਕੂਲ ਜੈਤੋ ਦੀ ਟੀਮ ਨੂੰ ਹਰਾਇਆ।
ਵਾਲੀਬਾਲ ਦੇ ਖੇਡ ਮੁਕਾਬਲਿਆਂ ਵਿੱਚ (ਅੰਡਰ 21 ਲੜਕੀਆਂ ਵਿੱਚ। ਵਾਂਦਰ ਜਟਾਣਾ ਦੀ ਟੀਮ ਨੇ ਪਹਿਲਾ, ਜੋਤ ਦੀ ਟੀਮ ਨੇ ਦੂਜਾ ਅਤੇ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਕੁਸ਼ਤੀ ਦੇ ਖੇਡ ਮੁਕਾਬਿਲਆਂ ਵਿਚ ਅੰਡਰ 20 ਉਮਰ ਵਰਗ (ਲੜਕੀਆਂ। 510 ਕਿਲੋ ਵਿੱਚ ਫਰੀਦਕੋਟ ਦੀ ਰਜਨੀ ਨੇ ਪਹਿਲਾ, ਕੋਟਕਪੂਰਾ ਦੀ ਦਿਸ਼ਾ ਨੇ ਦੂਜਾ ਅਤੇ ਕੋਟਕਪੂਰਾ ਦੀ ਅੰਜਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 53 ਕਿਲੋ ਵਿੱਚ ਮਨਪ੍ਰੀਤ ਕੌਰ ਫਰੀਦਕੋਟ ਨੇ ਪਹਿਲਾ, ਨੀਰਾ ਰਾਣੀ ਫਰੀਦਕੋਟ ਨੇ ਦੂਜਾ ਅਤੇ ਸੀਮਾ ਫਰੀਦਕੋਟ ਨੇ ਤੀਜਾ ਸਥਾਨ ਹਾਸਲ ਕੀਤਾ।
55 ਕਿਲੇ ਭਾਗ ਵਰਗ ਵਿੱਚ ਅਜਲੀ ਫਰੀਦਕੋਟ ਨੇ ਪਹਿਲਾ, ਅਰਚਨਾ ਦੇਵੀ ਨੇ ਦੂਜਾ ਅਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 76 ਕਿਲੋ ਵਿੱਚ ਫਰੀਦਕੋਟ ਦੀ ਭੂਮਿਕਾ ਨੇ ਪਹਿਲਾ ਅਤੇ ਫਰੀਦਕੋਟ ਦੀ ਨੇਹਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਬਾਕੀ ਖੇਡਾਂ ਦੇ ਮੁਕਾਬਲੇ ਸਟੇਡੀਅਮ ਵਿਖੇ ਜਾਰੀ ਸਨ ਇਹ ਖੇਡਾਂ ਮਿਤੀ 5 ਅਕਤੂਬਰ 2013 ਤੱਕ ਜਾਰੀ ਰਹਿਣਗੀਆ।