ਜੰਡਿਆਲਾ ਗੁਰੂ ਸ਼ਹਿਰ ਵਿਚ ਦੂਸਰਾ ਸ਼ਿਵ ਵਿਆਹ ਕਰਵਾਇਆ ਗਿਆ
ਜੰਡਿਆਲਾ ਗੁਰੂ, 7 ਮਾਰਚ – (ਪਿੰਕੂ ਆਨੰਦ ਸੰਜੀਵ ਸੂਰੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੰਡਿਆਲਾ ਗੁਰੂ ਸ਼ਹਿਰ ਦੇ ਮਸੂਲੀਆਂ ਬਾਜ਼ਾਰ ਵਿੱਚ ਦੂਸਰਾ ਸ਼ਿਵ ਵਿਆਹ ਬਾਜ਼ਾਰ ਵਾਸੀਆ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ! ਜਿਸ ਵਿਚ ਸ਼ਿਵ ਭੋਲੇ ਸ਼ੰਕਰ, ਰਾਧਾ ਰਾਣੀ, ਆਦਿ ਦੀਆਂ ਸੁੰਦਰ ਸੁੰਦਰ ਝਾਕੀਆਂ ਕੱਢੀਆਂ ਗਈਆ ਅਤੇ ਸੰਗਤਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ! ਬਾਅਦ ਵਿੱਚ ਜੰਗਮ ਭਗਤ ਬਿਨਟੂ ਪਰਿਵਾਰ ਵੱਲੋ ਸ਼ਿਵ ਭੋਲੇ ਸ਼ੰਕਰ ਦਾ ਵਿਆਹ ਕੀਤਾ! ਅਤੇ ਸ਼ਿਵ ਵਿਆਹ ਦੀ ਕਥਾ ਸੁਣਾਈ!ਜਿਸ ਵਿੱਚ ਚਾਹ ਬਿਸਕੁਟ,ਕੜੀ ਚਾਵਲ, ਆਲੂ ਪੂੜੀ, ਕੜਾਹ ਪ੍ਰਸ਼ਾਦ ਆਦਿ ਦਾ ਅਟੁੱਟ ਲੰਗਰ ਵਰਤਾਇਆ ਗਿਆ,!ਇਸ ਮੋਕੋ ਆਜ਼ਾਦ ਭੂਸ਼ਣ ਜੈਨ, ਅਮਿਤ, ਅਰਰਸ਼, ਵਿਜੈ, ਸੋਨੂੰ, ਵਿਨੋਦ, ਸੰਦੀਪ ਜੈਨ, ਆਸ਼ੂ, ਰਾਹੁਲ ਜੈਨ, ਗੌਰਵ ਜੈਨ, ਰਾਕੇਸ਼ ਜੈਨ, ਨਿਤਿਸ਼ ਜੈਨ, ਨਮਨ ਜੈਨ, ਕੀਮਤੀ ਜੈਨ, ਜਨਕ ਰਾਜ, ਰਾਜੂ, ਅਸ਼ੋਕ ਜੈਨ, ਕਮਲ ਸੰਚਰ ਆਦਿ ਹਾਜ਼ਿਰ ਸਨ!