ਪੰਜਾਬ ਸਰਕਾਰ ਦੇ ਅਭਿਆਨ ਸਾਂਝੀ ਸਿੱਖਿਆ ਤਹਿਤ 25 ਯੂਥ ਲੀਡਰਜ਼ ਭਰਤੀ ਕੀਤੇ ਜਾਣਗੇ
ਫਰੀਦਕੋਟ, 14 ਮਾਰਚ – (ਗੁਰਮੀਤ ਸਿੰਘ ਬਰਾੜ) ਪੰਜਾਬ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਰੀਦਕੋਟ ਵੱਲੋਂ ਪੰਜਾਬ ਸਰਕਾਰ ਦੇ ਅਭਿਆਨ ਸਾਂਝੀ ਸਿੱਖਿਆ ਤਹਿਤ 25 ਯੂਥ ਲੀਡਰਜ਼ ਭਰਤੀ ਕੀਤੇ ਜਾਣੇ ਹਨ। ਇਸ ਭਰਤੀ ਦਾ ਮੁੱਖ ਮੰਤਵ ਬੇਰੁਜ਼ਗਾਰ ਚਾਹਵਾਨ ਪ੍ਰਾਰਥੀਆਂ ਦੇ ਆਰਥਿਕ-ਪੱਧਰ ਨੂੰ ਉੱਚਾ ਚੁੱਕਣਾ ਹੈ। ਇਸ ਭਰਤੀ ਵਿੱਚ ਉਮਰ ਹੱਦ 35 ਸਾਲ ਅਤੇ ਵਜੀਫਾ 20,000 ਹੈ।
ਚਾਹਵਾਨ ਪ੍ਰਾਰਥੀ ਮਿਤੀ 15-03-2022 ਤੋਂ ਪਹਿਲਾਂ ਪੂਰੀ ਜਾਣਕਾਰੀ ਇਸ ਲਿੰਕ https://www.sanjhisikhiya.org/faq-punjabi ਦੁਆਰਾ ਪੜ੍ਹ ਕੇ ਅਤੇ ਗੂਗਲ ਫਾਰਮ ਇਸ ਲਿੰਕ https://tinyurl.com/PYLPFDK ਦੁਆਰਾ ਭਰਨ। ਇਹ ਜਾਣਕਾਰੀ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ਼੍ਰੀ ਹਰਮੇਸ਼ ਕੁਮਾਰ ਨੇ ਦਿੱਤੀ। ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਨੇ ਦੱਸਿਆ ਕੇ ਜਿਲ੍ਹੇ ਦੇ ਵੱਧ ਤੋਂ ਵੱਧ ਬੇਰੁਜ਼ਗਾਰ ਪ੍ਰਾਰਥੀ ਸਾਂਝੀ ਸਿੱਖਿਆ ਭਰਤੀ ਅਭਿਆਨ ਤਹਿਤ ਆਪਣੇ ਆਪ ਨੂੰ ਆਪਣੇ ਫੋਨ ਦੁਆਰਾ ਉੱਪਰ ਦਿੱਤੇ ਲਿੰਕ ਤੇ ਅਪਲਾਈ ਕਰਨ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਲਵੰਡੀ ਰੋਡ, ਨੇੜੇ ਸੰਧੂ ਪੈਲੇਸ, ਰੈੱਡ ਕਰਾਸ ਭਵਨ ਦੀ ਪਹਿਲੀ ਮੰਜਿਲ, ਫਰੀਦਕੋਟ ਵਿਖੇ ਕੰਮ ਵਾਲੇ ਦਿਨ ਸਵੇਰੇ 09.00 ਤੋਂ ਸ਼ਾਮ 5-00 ਤੱਕ ਹਾਜ਼ਰ ਹੋ ਕੇ ਜਾਣਕਾਰੀ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ 998850193 ਤੇ ਸੰਪਰਕ ਕੀਤਾ ਜਾ ਸਕਦਾ ਹੈ।