Breaking- ਭਗਵੰਤ ਮਾਨ ਸਰਕਾਰ ਦੀ ਨੀਅਤ ਪਬਲਿਕ ਪ੍ਰਤੀ ਬਿਲਕੁਲ ਸਾਫ਼ ਹੈ – ਮੰਤਰੀ ਚੇਤੰਨ ਜੋੜਾ ਮਾਜ਼ਰਾ
ਚੰਡੀਗੜ੍ਹ, 20 ਜਨਵਰੀ – ਅੱਜ ਮੰਤਰੀ ਚੇਤੰਨ ਜੋੜਾ ਮਾਜ਼ਰਾ ਨੇ ਮੀਡੀਆਂ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਅੱਜ ਪਟਿਆਲਾ ਫੇਰੀ ਦੌਰਾਨ ਪਟਿਆਲੇ ਦੇ ਵਿਕਾਸ ਕਾਰਜਾਂ ਲਈ 167 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ ਜੋ ਕਿ ਵੱਖ-ਵੱਖ ਥਾਵਾਂ ਤੇ ਵਿਕਾਸ ਕਾਰਜਾਂ ਦਾ ਕੰਮ ਚੱਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਇਥੋਂ ਇਹ ਸਾਫ ਜਾਹਿਰ ਹੁੰਦਾ ਹੈ ਕਿ ਸਰਕਾਰ ਦੀ ਨੀਅਤ ਪਬਲਿਕ ਪ੍ਰਤੀ ਬਿਲਕੁਲ ਸਾਫ਼ ਹੈ ।