ਮਾਧਵ ਢੋਸੀਵਾਲ ਵੈਬਸਾਈਟ ਦੇ ਫਰੰਟ ਪੇਜ਼ ਦਾ ਸ਼ਿੰਗਾਰ ਬਣਿਆ
— ਨਿੱਕੀ ਉਮਰੇ ਵੱਡੀਆਂ ਮੱਲਾਂ —
ਸ੍ਰੀ ਮੁਕਤਸਰ ਸਾਹਿਬ, 29 ਮਾਰਚ – ਸਥਾਨਕ ਬੁੱਧ ਵਿਹਾਰ ਨਿਵਾਸੀ ਸੱਤ ਸਾਲਾ ਮਾਧਵ ਢੋਸੀਵਾਲ ਸਪੁੱਤਰ ਇੰਜ. ਕੁਨਾਲ ਢੋਸੀਵਾਲ ਅਤੇ ਪ੍ਰੋ. ਵੰਦਨਾ ਢੋਸੀਵਾਲ ਇੰਡੀਅਨ ਆਇਲ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਦੇ ਫਰੰਟ ਪੇਜ ਦਾ ਸ਼ਿੰਗਾਰ ਬਣਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਵੱਲੋਂ ਪਿਛਲੇ ਦਿਨੀਂ ‘‘ਸਪੀਕ ਅੱਪ ਫਾਰ ਦਾ ਪਲੈਨੇਟ ਨਾਓ’’ ਵਿਸ਼ੇ ’ਤੇ ਆਨਲਾਈਨ ਮੁਕਾਬਲੇ ਕਰਵਾਏ ਸਨ। ਇਸ ਮੁਕਾਬਲੇ ਵਿੱਚ ਕੰਪਨੀ ਦੇ ਕਰਮਚਾਰੀਆਂ ਦੇ ਬੱਚੇ ਹੀ ਭਾਗ ਲੈ ਸਕਦੇ ਸਨ। ਮਾਧਵ ਦੇ ਡੈਡੀ ਇੰਜ. ਕੁਨਾਲ ਢੋਸੀਵਾਲ ਗੁਜਰਾਤ ਦੇ ਰਾਧਨਪੁਰ ਤੇਲ ਡਿਪੂ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਤਾਇਤਾਨ ਹਨ। ਕੰਪਨੀ ਵੱਲੋਂ ਕਰਵਾਏ ਗਏ ਉਕਤ ਮੁਕਾਬਲੇ ਵਿਚ ਮਾਧਵ ਨੇ ਦੇਸ਼ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਜਿਸ ਲਈ ਕੰਪਨੀ ਦੇ ਚੇਅਰਮੈਨ ਵੱਲੋਂ ਉਸ ਨੂੰ ਕੰਪਨੀ ਦਾ ਗਰੀਨ ਅੰਬੇਸਡਰ ਬਣਾਏ ਜਾਣ ਦਾ ਸਰਟੀਫਿਕੇਟ ਦਿੱਤਾ ਸੀ। ਹੁਣ ਕੰਪਨੀ ਨੇ ਪਲੈਨੇਂਟ ਬਚਾਉਣ ਦਾ ਸੁਨੇਹਾ ਦੇਣ ਵਾਲੀ ਤਸਵੀਰ ਕੰਪਨੀ ਦੀ ਵੈੱਬਸਾਈਟ ਦੇ ਫਰੰਟ ਪੇਜ ’ਤੇ ਲਾ ਕੇ ਉਸਦੀ ਫਿਰ ਤੋਂ ਹੌਂਸਲਾ ਅਫਜਾਈ ਕੀਤ ਹੈ। ਜਿਕਰਯੋਗ ਹੈ ਕਿ ਮਾਧਵ ਪ੍ਰਮੁੱਖ ਗ਼ੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦਾ ਪੋਤਰਾ ਹੈ। ਪੋਤਰੇ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਧਾਨ ਢੋਸੀਵਾਲ ਨੂੰ ਮਿਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਇਥੇ ਗੱਲਬਾਤ ਕਰਦੇ ਹੋਏ ਪ੍ਰੋ. ਵੰਦਨਾ ਢੋਸੀਵਾਲ ਨੇ ਕਿਹਾ ਹੈ ਕਿ ਉਨਾਂ ਦਾ ਬੇਟਾ ਮਾਧਵ ਬੇਹੱਦ ਗੰਭੀਰ ਅਤੇ ਮਿਹਨਤੀ ਕਿਸਮ ਦਾ ਬੱਚਾ ਹੈ। ਉਸਨੇ ਛੋਟੀ ਉਮਰ ਵਿਚ ਹੀ ਪੜਾਈ ਦੇ ਨਾਲ ਨਾਲ ਕਈ ਹੋਰ ਖੇਤਰਾਂ ਵਿਚ ਪਰਿਵਾਰ ਦਾ ਨਾਮ ਚਮਕਾਇਆ ਹੈ।
ਫੋਟੋ ਕੈਪਸ਼ਨ : ਵੈੱਬਸਾਈਟ ਦੇ ਫਰੰਟ ਪੇਜ਼ ’ਤੇ ਮਾਧਵ ਦੇ ਸੁਨੇਹੇ ਨੂੰ ਦਰਸਾਉਂਦੀ ਤਸਵੀਰ।