ਸੀ.ਐਚ.ਟੀ. ਪਰਮਜੀਤ ਕੌਰ ਦੇ ਯਤਨਾਂ ਸਦਕਾ ਸਕੂਲ ਨੇ ਜਿਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
— ਟਰੱਸਟ ਆਗੂਆਂ ਵੱਲੋਂ ਵਧਾਈ —
ਫਰੀਦਕੋਟ, 27 ਅਪ੍ਰੈਲ – ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਜਿਲਾ ਇਕਾਈ ਦੀ ਸੀਨੀਅਰ ਮੈਂਬਰ ਅਤੇ ਸਥਾਨਕ ਸਰਕਾਰੀ ਹਰਿੰਦਰਾ ਪ੍ਰਾਈਮਰੀ ਸਕੂਲ ਦੀ ਸੀ.ਐਚ.ਟੀ. (ਸੈਂਟਰ ਹੈਡ ਟੀਚਰ) ਪਰਮਜੀਤ ਕੌਰ ਦੀਆਂ ਸਾਰਥਿਕ ਕੋਸ਼ਿਸ਼ਾਂ ਸਦਕਾ ਸਕੂਲ ਵਿੱਚ ਮੌਜੂਦਾ ਵਿਦਿਅਕ ਸਾਲ ਲਈ ਵਿਦਿਆਰਥੀਆਂ ਦੇ ਨਵੇਂ ਦਾਖਲੇ ਵਿੱਚ ਛੇ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਸ਼ਾਨਦਾਰ ਕਾਮਯਾਬੀ ਸਦਕਾ ਇਸ ਸਕੂਲ ਨੇ ਸਮੁੱਚੇ ਫਰੀਦਕੋਟ ਜਿਲੇ/ਬਲਾਕ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆ ਵਿਭਾਗ ਵਿੱਚ ਬੇਹੱਦ ਪ੍ਰਗਤੀਸ਼ੀਲ, ਅਗਾਂਹਵਧੂ ਅਤੇ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਦਰਸ਼ ਅਧਿਆਪਕ ਵਜੋਂ ਜਾਣੀ ਜਾਂਦੀ ਪਰਮਜੀਤ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆ ਵਿਭਾਗ ਦੇ ਅਧਿਕਾਰੀਆਂ ਨੇ ਉਨਾਂ ਦੀ ਪ੍ਰਸ਼ੰਸਾ ਕੀਤੀ ਹੈ। ਸਬੰਧਤ ਬਲਾਕ ਦੇ ਬੀ.ਪੀ.ਈ.ਓ. ਜਸਕਰਨ ਸਿੰਘ ਨੇ ਪਰਮਜੀਤ ਕੌਰ ਨੂੰ ਵਿਸ਼ੇਸ਼ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਹੈ। ਟਰੱਸਟ ਮੈਂਬਰ ਪਰਮਜੀਤ ਕੌਰ ਸੈਂਟਰ ਮੁੱਖ ਅਧਿਆਪਿਕਾ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੀ ਜਿਲਾ ਇਕਾਈ ਦੇ ਚੀਫ ਪੈਟਰਨ ਹੀਰਾਵਤੀ ਸੇਵਾ ਮੁਕਤ ਨਾਇਬ ਤਹਿਸੀਲਦਾਰ, ਪਿ੍ਰੰ. ਕਿ੍ਰਸ਼ਨ ਲਾਲ, ਜਿਲਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਉਪ ਪ੍ਰਧਾਨ ਮਿਸ ਪਰਮਜੀਤ ਤੇਜੀ ਸਮੇਤ ਡਾ. ਸੋਹਨ ਲਾਲ ਨਿਗਾਹ, ਮਿਸ ਸੁਖਵਿੰਦਰ ਸੁੱਖੀ ਅਤੇ ਮਿਸ ਸੰਦੀਪ ਕੌਰ ਸਮੇਤ ਸੰਸਥਾ ਦੇ ਬਾਨੀ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਨੇ ਪਰਮਜੀਤ ਕੌਰ ਨੂੰ ਵਧਾਈ ਦਿੱਤੀ ਹੈ। ਜਿਲਾ ਪ੍ਰਧਾਨ ਸ੍ਰੀ ਭਾਰਤੀ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਲਦੀ ਹੀ ਟਰੱਸਟ ਵੱਲੋਂ ਪਰਮਜੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਇਹ ਵੀ ਦੱਸਿਆ ਹੈ ਕਿ ਦਸ ਕੁ ਦਿਨ ਪਹਿਲਾਂ ਹੀ ਪਰਮਜੀਤ ਕੌਰ ਦੇ ਪਤੀ ਸਰਬਜੀਤ ਸਿੰਘ ਦੀ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਜੇ.ਈ. ਪ੍ਰਮੋਸ਼ਨ ਹੋਈ ਹੈ, ਟਰੱਸਟ ਵੱਲੋਂ ਉਨਾਂ ਨੂੰ ਵੀ ਵਧਾਈ ਦਿੱਤੀ ਗਈ।
ਫੋਟੋ ਕੈਪਸ਼ਨ : ਸੈਂਟਰ ਹੈੱਡ ਟੀਚਰ ਮੈਡਮ ਪਰਮਜੀਤ ਕੌਰ।