ਨੈਸ਼ਨਲ ਯੂਥ ਕਲੱਬ ਫਰੀਦਕੋਟ ਵੱਲੋਂ ਗੋਲੇਵਾਲਾ ਵਿਖੇ ਲਗਾਇਆ ਗਿਆ ਸਿਹਤ ਜਾਂਚ ਕੈਂਪ
100 ਤੋਂ ਵੱਧ ਲੋੜਵੰਦ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ
ਫ਼ਰੀਦਕੋਟ, 26 ਅਪ੍ਰੈੱਲ (ਜਸਬੀਰ ਕੌਰ ਜੱਸੀ)-ਇਲਾਕੇ ਦੀ ਨਾਮਵਰ ਸੰਸਥਾ ਨੈਸ਼ਨਲ ਯੂਥ ਕਲੱਬ ਫਰੀਦਕੋਟ ਵੱਲੋਂ ਗੋਲੇਵਾਲਾ ਵਿਖੇ ਕਲੱਬ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਦੀ ਅਗਵਾਈ ਹੇਠ,ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਦੇਖ-ਰੇਖ ’ਚ ਮੁਫਤ ਸਰਜੀਕਲ, ਔਰਤ ਰੋਗਾਂ ਅਤੇ ਸ਼ੂਗਰ ਚੈੱਕਅੱਪ ਸਬੰਧੀ ਕੈਂਪ ਨਿਰਮਲ ਡੇਰਾ ਬਾਬਾ ਸਰੂਪ ਸਿੰਘ ਜੀ ਗੋਲੇਵਾਲਾ ਵਿਖੇ ਲਗਾਇਆ ਗਿਆ। ਕੈਂਪ ’ਚ ਮੁੱਖ ਮਹਿਮਾਨ ਵਜੋਂ ਡਾ. ਬਲਦੇਵ ਗਰਗ ਸ਼ਾਮਲ ਹੋਏ ਅਤੇ ਉਨਾਂ ਕਲੱਬ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕਰਦਿਆਂ ਹਰ ਸਮੇਂ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਤੇ ਪ੍ਰੋਜੈਕਟ ਚੇਅਰਮੈਨ ਰਾਜੇਸ਼ ਸੁਖੀਜਾ ਦੀ ਅਗਵਾਈ ਹੇਠ ਸਾਰੀ ਮੈਡੀਕਲ ਟੀਮ ਅਤੇ ਮੁੱਖ ਮਹਿਮਾਨ ਨੂੰ ਬੁੱਕੇ ਭੇਂਟ ਕਰਕੇ ਜੀ ਆਇਆਂ ਕਹਿੰਦੇ ਹੋਏ ਕਲੱਬ ਦੇ ਆਲ ਪ੍ਰੋਜੈਕਟ ਚੇਅਰਮੈਨ ਦਵਿੰਦਰ ਸਿੰਘ ਪੰਜਾਬ ਮੋਟਰਜ ਨੇ ਕਲੱਬ ਵੱਲੋਂ ਮਾਨਵਤਾ ਭਲਾਈ ਲਈ ਕੀਤੇ ਜਾ ਰਹੇ ਕੰਮਾਂ ’ਚ ਦਸਮੇਸ਼ ਹਸਪਤਾਲ ਦੇ ਡਾਇਰੈਟਰ ਡਾ. ਗੁਰਸੇਵਕ ਸਿੰਘ ਅਤੇ ਪਿ੍ਰੰਸਪਲ ਡਾ. ਸੁਰਿੰਦਰਪਾਲ ਸਿੰਘ ਸੋਢੀ ਦੀ ਸਾਰੀ ਟੀਮ ਵੱਲੋ ਦਿੱਤੇ ਜਾ ਰਹੇ ਸਹਿਯੋਗ ਲਈ ਸੰਸਥਾ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਕੈਂਪ ’ਚ ਇਲਾਕੇ ਦੇ ਪ੍ਰਸਿੱਧ ਸਰਜਨ ਡਾ. ਗਾਜੀ ਉਜੈਰ ਅਤੇ ਔਰਤ ਰੋਗਾਂ ਦੇ ਮਾਹਿਰ ਡਾ.ਸੰਸਕਿ੍ਰਤੀ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਕਰੀਬ ਸੋ ਤੋਂ ਵੱਧ ਮਰੀਜ਼ਾਂ ਦੇ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ। ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿਚ ਕਿ ਚੇਅਰਮੈਨ ਨਰੈਣ ਦਾਸ ਕਾਲੀ, ਡਾ. ਬਲਜੀਤ ਸਿੰਘ ਬੀਤੀ ਢਿੱਲੋਂ, ਬਾਬਾ ਫਰੀਦ ਖੂਨਦਾਨ ਸੇਵਾ ਸੋਸਾਇਟੀ ਦੇ ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਲਵਦੀਪ ਢਿਲੋਂ, ਹਰਵਿੰਦਰ ਸ਼ਰਮਾ, ਰਾਮ ਸਰੂਪ ਸ਼ਰਮਾ, ਬਬਲੂ ਸ਼ਰਮਾ, ਪਾਲ ਸਿੰਘ ਪ੍ਰਧਾਨ, ਬਾਬਾ ਜਸਵੀਰ ਸਿੰਘ ਦੇ ਨਾਲ ਦਸਮੇਸ਼ ਹਸਪਤਾਲ ਦੀ ਟੀਮ ਰਮਨਦੀਪ ਕੌਰ, ਏਕਤਾ ਰਾਣੀ, ਹਰਜਿੰਦਰ ਕੌਰ, ਭਗਵੰਤ ਸਿੰਘ, ਬਾਜ ਸਿੰਘ, ਗੁਰਵਿੰਦਰ ਸਿੰਘ ਅਤੇ ਗੁਰਤੇਜ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ’ਚ ਡੇਰਾ ਮੁੱਖੀ ਸੰਤ ਬਾਬਾ ਹਰਪ੍ਰੀਤ ਸਿੰਘ ਨੇ ਸਿਰੋਪਾਓ ਬਖਸ਼ਿਸ਼ ਕਰਕੇ ਸਾਰੀ ਟੀਮ ਨੂੰ ਆਸ਼ੀਰਵਾਦ ਦਿੱਤਾ।
ਫ਼ੋਟੋ:26ਐੱਫ਼ਡੀਕੇਪੀਜਸਬੀਰਕੌਰ16:ਨਿਰਮਲ ਡੇਰਾ,ਬਾਬਾ ਸਰੂਪ ਸਿੰਘ ਗੋਲੇਵਾਲਾ ਵਿਖੇ ਕੈਂਪ ਦੌਰਾਨ ਜਾਂਚ ਕਰਦੇ ਹੋਏ ਡਾਕਟਰ ਸਾਹਿਬਾਨ ਅਤੇ ਟੀਮ ਦਾ ਸੁਆਗਤ ਕਰਦੇ ਕਲੱਬ ਪ੍ਰਧਾਨ ਬਲਜੀਤ ਸ਼ਰਮਾ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਹੋਰ। ਫ਼ੋਟੋ;ਜਸਬੀਰ ਕੌਰ ਜੱਸੀ