ਨੋਟ: ਇਹ ਖ਼ਬਰ ਅੱਜ ਲਈ ਬਹੁਤ ਜ਼ਰੂਰੀ ਹੈ ਜੀ
ਨੈਸ਼ਨਲ ਯੂਥ ਕਲੱਬ ਦਾ ਮੁਫ਼ਤ ਮੱਲਮ ਪੱਟੀ ਸੈਂਟਰ ਅੱਜ ਤੋਂ ਫ਼ਿਰ ਸ਼ੁਰੂ ਹੋਵੇਗਾ; ਡਾ.ਬਲਜੀਤ ਸ਼ਰਮਾ
ਫ਼ਰੀਦਕੋਟ, 30 ਅਪ੍ਰੈੱਲ (ਜਸਬੀਰ ਕੌਰ ਜੱਸੀ) – ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਡਾ.ਬਲਜੀਤ ਸ਼ਰਮਾ, ਸਕੱਤਰ ਤਰੁਣ ਅਰੋੜਾ ਅਤੇ ਆਲ ਪ੍ਰੋਜੈਕਟ ਚੇਅਰਮੈੱਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਕਿ ਉਨਾਂ ਦੇ ਕਲੱਬ ਵੱਲੋਂ ਕਈ ਸਾਲ ਲੋੜਵੰਦ ਲੋਕਾਂ ਨੂੰ ਮੁਫ਼ਤ ਮੱਲਮ ਪੱਟੀ ਦੀ ਸੇਵਾ ਦੇਣ ਵਾਲਾ ਕੇਂਦਰ 1 ਮਈ 2022 , ਮਜ਼ਦੂਰ ਦਿਵਸ ਮੌਕੇ ਫ਼ਿਰ ਤੋਂ ਆਪਣੀਆਂ ਸੇਵਾਵਾਂ ਦੇਣੀਆ ਸ਼ੁਰੂ ਕਰ ਰਿਹਾ ਹੈ। ਇਸ ਦਾ ਉਦਘਾਟਨ ਮੁੱਖ ਮਹਿਮਾਨ ਸੁਰਿੰਦਰ ਕੁਮਾਰ ਪੱਪੂ, ਐਸ.ਕੇ.ਜਿਉਲਰਜ਼, ਭਾਗ ਮੱਲ ਸਰਾਫ਼ ਐਂਡ ਸੰਨਜ਼ ਕਰਨਗੇ। ਇਸ ਪ੍ਰੋਜੈੱਕਟ ਦੇ ਚੇਅਰਮੈੱਨ ਡਾ.ਪਰਮਿੰਦਰ ਸਿੰਘ ਪਿ੍ਰੰਸੀਪਲ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਹੋਣਗੇ। ਉਨਾਂ ਦੇ ਨਾਲ ਕਲੱਬ ਦੇ ਮੈਂਬਰ ਪੂਰਨ ਸਹਿਯੋਗ ਕਰਨਗੇ। ਇਹ ਸੈਂਟਰ ਕਿਲਾ ਮੁਬਾਰਕ ਚੌਂਕ ਫ਼ਰੀਦਕੋਟ ਵਿਖੇ ਸਵੇਰ 6:00 ਤੋਂ 7:00 ਵਜੇ ਹਰ ਰੋਜ਼ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ। ਉਨਾਂ ਦੱਸਿਆ ਕਿ ਸੈਂਟਰ ਤੋਂ ਕੋਈ ਲੋੜਵੰਦ ਸੱਜਣ ਮੁਫ਼ਤ ਮੱਲਮ-ਪੱਟੀ ਦੀ ਸੇਵਾ ਲੈ ਸਕਦਾ ਹੈ। ਇਸ ਮੌਕੇ ਕਲੱਬ ਦੇ ਖਜ਼ਾਨਚੀ ਸੋਨੂੰ ਜੈੱਨ ਵੀ ਹਾਜ਼ਰ ਸਨ।