ਈਦ ਦੇ ਸ਼ੁੱਭ ਮੌਕੇ ਤੇ ਸ਼ਹੀਦ ਭਗਤ ਸਿੰਘ ਪ੍ਰੈੱਸ ਐਸ਼ੋਸ਼ੀਏਸ਼ਨ ਪੰਜਾਬ ਨੇ ਉਲੰਪੀਅਨ ਅਵਨੀਤ ਕੌਰ ਸਿੱਧੂ ਦਾ ਕੀਤਾ ਵਿਸ਼ੇਸ਼ ਸਨਮਾਨ
ਪਿ੍ਰੰ.ਪਰਮਿੰਦਰ ਸਿੰਘ, ਦਵਿੰਦਰ ਸਿੰਘ, ਡਾ.ਬਲਜੀਤ ਸ਼ਰਮਾ ਤੇ ਜਸਬੀਰ ਜੱਸੀ ਨੂੰ ਪ੍ਰੈੱਸ ਕਲੱਬ ਦੇ ਦਿੱਤਾ ਸਨਮਾਨ
ਫ਼ਰੀਦਕੋਟ, 3 ਮਈ – ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ ਦੀ ਅਗਵਾਈ ’ਚ ਅੱਜ ਪੁਲਿਸ ਲਾਈਨ ਵਿਖੇ ਅਰਜਨਾ ਐਵਾਰਡੀ,ਉਲੰਪੀਅਨ,ਨਿਸ਼ਨੇਬਾਜ਼ੀ ’ਚ 400 ’ਚੋਂ 400 ਸਕੋਰ ਪ੍ਰਾਪਤ ਕਰਨ ਵਾਲੇ, ਦੇਸ਼ ਲਈ 100 ਤੋਂ ਵੱਧ ਤਗਮੇ ਜਿੱਤਣ ਵਾਲੇ ਸ਼੍ਰੀਮਤੀ ਅਵਨੀਤ ਕੌਰ ਸਿੱਧੂ ਐੱਸ.ਐੱਸ.ਪੀ.ਫ਼ਰੀਦਕੋਟ ਨੂੰ ਸਨਮਾਨਿਤ ਕਰਨ ਲਈ ਈਦ ਦੇ ਸ਼ੁੱਭ ਮੌਕੇ ਇੱਕ ਸਧਾਰਣ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਅਵਨੀਤ ਕੌਰ ਐੱਸ.ਐੱਸ.ਪੀ.ਫ਼ਰੀਦਕੋਟ, ਰਵੀਸ਼ੇਰ ਸਿੰਘ ਡੀ.ਐੱਸ.ਪੀ.ਪ੍ਰਧਾਨਗੀ ਮੰਡਲ ’ਚ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਜੋਂ ਦਵਿੰਦਰ ਸਿੰਘ ਪੰਜਾਬ ਮੋਟਰਜ਼ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਡਾ ਬਲਜੀਤ ਸ਼ਰਮਾ ਪ੍ਰਧਾਨ ਨੈਸ਼ਨਲ ਯੂਥ ਕਲੱਬ, ਪਿ੍ਰੰਸੀਪਲ ਡਾ ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਅਤੇ ਉੱਘੇ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਸ਼ਾਮਲ ਹੋਏ। ਸਤਿਕਾਰਿਤ ਮਹਿਮਾਨਾਂ ਵਜੋਂ ਪੰਜਾਬ ਦੀ ਲਾਇਨਜ਼ ਕਲੱਬ ਦੇ ਆਗੂ ਰਜਨੀਸ਼ ਗਰੋਵਰ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ, ਸਮਾਜ ਸੇਵੀ ਗੁਰਮੇਲ ਸਿੰਘ ਜੱਸਲ, ਸਰਕਾਰੀ ਹਰਿੰਦਰਾ ਮਿਡਲ ਸਕੂਲ ਦੇ ਮੁੱਖ ਅਧਿਆਪਕ ਰਾਜੇਸ਼ ਕੁਮਾਰ ਰਾਜੂ, ਸੁਖਮੰਦਰ ਸਿੰਘ ਰੀਡਰ ਐੱਸ.ਐੱਸ.ਪੀ ਫਰੀਦਕੋਟ, ਸੁਖਜਿੰਦਰ ਸਿੰਘ ਬੇਦੀ ਐੱਮ.ਟੀ.ਓ, ਬੰਸੀ ਲਾਲ ਏ.ਐੱਮ.ਟੀ.ਓ, ਅਜੈਬ ਸਿੰਘ ਸੰਧੂ ਲਾਈਨ ਅਫ਼ਸਰ,ਅਮਨਦੀਪ ਸਿੰਘ ਏ.ਐੱਸ.ਆਈ ਸ਼ਾਮਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ’ਚ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨਾਂ ਕਿਹਾ ਸਾਨੂੰ ਸਭ ਨੂੰ ਚੰਗਾ ਸਮਾਜ ਸਿਰਜਣ ਵਾਸਤੇ ਸੁਹਿਰਦਤਾ ਨਾਲ ਕਾਰਜ ਕਰਨੇ ਚਾਹੀਦੇ ਹਨ। ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ (ਸੰਧੂ) ਨੇ ਪੂਰੇ ਪੰਜਾਬ ਦੇ ਐਸੋਸ਼ੀਏਸ਼ਨ ਦੇ ਯੂਨਿਟ ਬਣ ਚੁੱਕੇ ਹਨ। ਸਾਰੇ ਪੱਤਰਕਾਰਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਐਸੋਸ਼ੀਏਸ਼ਨ ਪੰਜਾਬ ਦੇ ਵਧੀਆ ਕੰਮ ਕਰਨ ਵਾਲੇ ਕਰਮਚਾਰੀਆਂ/ਅਧਿਕਾਰੀਆਂ ਨੂੰ ਪੂਰਨ ਸਹਿਯੋਗ ਕਰ ਰਹੀ ਹੈ ਅਤੇ ਸਮੇਂ-ਸਮੇਂ ਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਅਤੇ ਮਾਨਵਤਾ ਭਲਾਈ ਕਾਰਜਾਂ ‘ਚ ਯੋਗਦਾਨ ਪਾਉਣ ਵਾਸਤੇ ਸੁਚੇਤ ਹੋ ਕੰਮ ਕਰ ਰਹੀ ਹੈ। ਇਸ ਮੌਕੇ ਉਲੰਪੀਅਨ/ਐੱਸ.ਐੱਸ.ਪੀ. ਅਵਨੀਤ ਕੌਰ ਸਿੱਧੂ ਨੇ ਕਿਹਾ ਪੁਲਿਸ ਵਿਭਾਗ ਹਮੇਸ਼ਾ ਜਨਤਾ ਦੀ ਸੇਵਾ ਵਾਸਤੇ 24 ਘੰਟੇ ਹਾਜ਼ਰ ਹੈ। ਉਨਾਂ ਕਿਹਾ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਭ ਤੋਂ ਸ਼ੁਰੂਆਤ ਆਪਣੇ ਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਪੁਲਿਸ ਵਿਭਾਗ ਸਾਫ਼-ਸੁਥਰਾ ਪ੍ਰਸ਼ਾਸ਼ਨ ਦੇਣ ਲਈ ਵਚਨਬੱਧ ਹੈ। ਉਨਾਂ ਕਿਹਾ ਫ਼ਰੀਦਕੋਟ ਨੂੰ ਨਸ਼ਾ ਮੁਕਤ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਸ਼ਹਿਰ ਅਤੇ ਸ਼ਹਿਰੀਆਂ ਦੀ ਭਲਾਈ ਲਈ ਕਾਰਜ ਕਰਨ ਵਾਸਤੇ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰਨਗੇ। ਉਨਾਂ ਕਿਹਾ ਸਭ ਵਰਗਾਂ ਦੇ ਸਹਿਯੋਗ ਨਾਲ ਆਮ ਲੋਕਾਂ ਦੀ ਉਮੀਦਾਂ ਤੇ ਪੂਰਾ ਉਤਰਿਆ ਜਾਵੇਗਾ। ਇਸ ਮੌਕੇ ਸ਼ਹੀਦ ਭਗਤ ਸਿੰਘ ਪੈ੍ਰਸ ਐਸੋਸ਼ੀਏਸ਼ਨ ਪੰਜਾਬ ਵੱਲੋਂ ਉਲੰਪੀਅਨ/ਐੱਸ.ਐੱਸ.ਪੀ.ਸ਼੍ਰੀਮਤੀ ਅਵਨੀਤ ਕੌਰ ਸਿੱਧੂ, ਰਵੀਸ਼ੇਰ ਸਿੰਘ ਡੀ.ਐੱਸ.ਪੀ.ਫ਼ਰੀਦਕੋਟ,ਪਿ੍ਰੰਸੀਪਲ ਡਾ.ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਡਾ.ਬਲਜੀਤ ਸ਼ਰਮਾ ਪ੍ਰਧਾਨ ਨੈਸ਼ਨਲ ਯੂਥ ਕਲੱਬ, ਜਸਬੀਰ ਸਿੰਘ ਜੱਸੀ ਮੰਚ ਸੰਚਾਲਕ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ’ਚ ਡਾ.ਪਰਮਿੰਦਰ ਸਿੰਘ ਪਿ੍ਰੰਸੀਪਲ ਨੇ ਸਭ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਸਤੀਸ਼ ਬਾਂਬਾ ਜ਼ਿਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸ਼ੀਏਸ਼ਨ, ਲਖਵਿੰਦਰ ਹਾਲੀ ਚੇਅਰਮੈਨ, ਰਾਜਿੰਦਰ ਅਰੋੜਾ, ਬਲਜਿੰਦਰ ਬਰਾੜ, ਜਗਸੀਰ ਕੋਟ ਸੁਖੀਆ, ਗੁਰਪ੍ਰੀਤ ਬੇਦੀ, ਕੁਲਦੀਪ ਸਿੰਘ ਗੋਂਂਦਾਰਾ, ਜਗਦੀਸ਼ ਬਾਂਬਾ, ਧਰਮ ਪ੍ਰਵਾਨਾ, ਰਘਬੀਰ ਸਿੰਘ ਸਾਦਿਕ,ਦਮਨ ਛਾਬੜਾ ਐਸੋਸ਼ੀਏਸ਼ਨ ਮੈਂਬਰਾਂ ਨੇ ਅਹਿਮ ਭੂਮਿਕਾ ਅਦਾ ਕੀਤੀ।
ਫ਼ੋਟੋ:03ਐੱਫ਼ਡੀਕੇਪੀ5: ਉਲੰਪੀਅਨ/ਐੱਸ.ਐੱਸ.ਪੀ ਅਵਨੀਤ ਕੌਰ ਸਿੱਧੂ ਨੂੰ ਸਨਮਾਨਿਤ ਕਰਦੇ ਹੋਏ ਗੁਰਵਿੰਦਰ ਸਿੰਘ ਗੋਰਾ, ਸਤੀਸ਼ ਕੁਮਾਰ ਬਾਂਬਾ, ਸਮਾਜ ਸੇਵੀ ਅਤੇ ਐਸੋਸ਼ੀਏਸ਼ਨ ਦੇ ਮੈਂਬਰ। ਫ਼ੋਟੋ: