ਪੰਜਾਬ ਰੋਡਵੇਜ਼ ਪਨਬੱਸ/ ਪੀ ਆਰ ਟੀ ਸੀ ਮੁਲਾਜਮਾਂ ਨੇ ਮਹਿਕਮੇ ਦੀਆਂ ਤਾਨਸ਼ਾਹੀ ਨੀਤੀਆਂ ਤੋ ਤੰਗ ਆ ਕੇ ਕੀਤਾ ਬੱਸਾਂ ਦਾ ਚੱਕਾ ਜਾਮ ਹਰਪ੍ਰੀਤ ਸੋਢੀ
ਭਲਕੇ ਕਰਨਗੇ ਪੰਜਾਬ ਦੇ ਨੈਸ਼ਨਲ ਹਾਈਵੇ ਤੇ ਸੜਕਾਂ ਬੰਦ ਕਰਕੇ ਕੱਚੇ ਮੁਲਾਜਮ ਰੋਸ ਮੁਜਾਹਰੇ ਹਰਜਿੰਦਰ ਸਿੰਘ
ਟਰਾਸਪੋਰਟ ਸਕੱਤਰ ਅਤੇ ਡਾਇਰੈਕਟਰ ਟਰਾਸਪੋਰਟ ਦੇ ਘੇਰਾਵ ਦਾ ਕੀਤਾ ਪਨਬੱਸ ਪੀ ਆਰ ਟੀ ਸੀ ਮੁਲਾਜਮਾਂ ਐਲਾਨਗੁਰਮੀਤ ਸਿੰਘ ਮੱਲਣ ਧਰਮਿੰਦਰ ਸਿੰਘ
ਅੱਜ ਮਿਤੀ 19/5/22 ਨੂੰ ਪੰਜਾਬ ਰੋਡਵੇਜ਼ ਪਨਬੱਸ/ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ਤੇ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਦੇ 29 ਡਿੱਪੂ ਬੰਦ ਕਰਕੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਰੋਸ ਪ੍ਦਰਸ਼ਣ ਕੀਤਾ ਅਤੇ ਪਨਬੱਸ ਅਤੇ ਪੀ ਆਰ ਟੀ ਸੀ ਦੀਆਂ ਬੱਸਾ ਦਾ ਚੱਕਾ ਜਾਮ ਕੀਤਾ ਗਿਆ।ਫ਼ਰੀਦਕੋਟ ਡਿੱਪੂ ਦੇ ਗੇਟ ਤੇ ਬੋਲਦਿਆਂ ਹਰਪ੍ਰੀਤ ਸੋਢੀ ਨੇ ਦੱਸਿਆ ਕਿ ਜਥੇਬੰਦੀ ਵੱਲੋ ਵਿਭਾਗ ਦੀਆਂ ਨਾਕਾਮੀਆਂ ਨੂੰ ਦੂਰ ਕਰਨ ਲਈ ਬੀਤੇ ਕੱਲ ਤੋ ਸੰਘਰਸ਼ ਆਰੰਭ ਕੀਤਾ ਗਿਆ ਹੈ ਅਤੇ ਸਾਰੇ ਪੰਜਾਬ ਦੇ ਪੰਜਾਬ ਰੋਡਵੇਜ਼ ਦੇ ਸਾਰੇ ਡਿੱਪੂ ਬੰਦ ਕੀਤੇ ਹੋਏ ਨੇ ਪਰ ਫਿਰ ਵੀ ਅਧਿਕਾਰੀਆਂ ਵੱਲੋ ਜਥੇਬੰਦੀ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀ ਦਿੱਤਾ ਜਾ ਰਿਹਾ ਜਿਸ ਕਾਰਨ ਅੱਜ ਪੀ ਆਰ ਟੀ ਸੀ ਦੇ ਸਮੂਹ 9 ਡਿੱਪੂ ਵੀ ਕਰਮਚਾਰੀਆਂ ਵੱਲੋ ਬੰਦ ਕਰ ਦਿੱਤੇ ਗਏ ਹਨ। ਜੇਕਰ ਗੱਲ ਕਰੀਏ ਮੰਗਾਂ ਦੀ ਤਾਂ ਮੰਗਾਂ ਵੀ ਕੋਈ ਬਹੁਤ ਵੱਡੀਆਂ ਨਹੀ ਹਨ ਪਰੰਤੂ ਅਫਸਰਸ਼ਾਹੀ ਅੜੀਅਲ ਰਵੱਈਆਂ ਅਪਣਾ ਰਹੀ ਹੈ। 18 ਤਰੀਕ ਤੱਕ ਮੁਲਾਜਮ ਤਨਖਾਹਾ ਲਈ ਰੋਸ ਮੁਜਾਹਰੇ ਕਰ ਰਹੇ ਹਨ, ਕੱਚੇ ਮੁਲਾਜਮਾਂ ਦੀ ਨਜਾਇਜ ਸ਼ਕਾਇਤ ਲਈ ਬਿਨਾਂ ਇੰਨਕਵਾਰੀ ਡਿਊਟੀ ਤੋ ਫਾਰਗ ਕਰਨ ਤੇ ਰੋਕ ਲਗਾ ਕੇ ਇੰਨਕਵਾਰੀ ਕਰਕੇ ਰੂਟ ਆਫ ਕਰਨ ਦੀ ਮੰਗ ਹੈ ਕਿਉ ਕਿ ਹਾਲਾਤ ਵਿਭਾਗ ਦੇ ਇਹ ਹਨ ਕਿ ਸਿਰਫ ਸਵਾਰੀ ਕੋਲ ਖੜੇ ਕੰਡਕਟਰ ਦੀ ਫੋਟੋ ਦੇ ਆਧਾਰ ਤੇ ਫਾਰਗ ਕਰਨ ਤੱਕ ਦੀ ਨੌਬਤ ਆ ਗਈ ਹੈ। ਮੁਫਤ ਸਫਰ ਸਹੂਲਤ ਕਾਰਨ ਬੱਸਾਂ ਵਿੱਚ ਸੌ ਤੋ ਉਪਰ ਸਵਾਰੀ ਸਫਰ ਕਰ ਰਹੀ ਹੈ ਜਿਸ ਕਾਰਨ ਡਰਾਇਵਰ ਕੰਡਕਟਰ ਦੀ ਨਜਾਇਜ ਰਿਪੋਰਟਾਂ ਹੋ ਰਹੀਆਂ ਹਨ ਜਿਸ ਕਾਰਨ ਜਥੇਬੰਦੀ ਦਸ ਹਜਾਰ ਨਵੀਆਂ ਬੱਸਾਂ ਦੀ ਮੰਗ ਕਰ ਰਹੀ ਹੈ ਅਤੇ ਬੱਸਾਂ ਵਿੱਚ ਸਵਾਰੀ ਦੀ ਲਿਮਟ ਨਿਸਚਿਤ ਕਰਨ ਦੀ ਮੰਗ ਹੈ ਤਾਂ ਜੋ ਪੰਜਾਬ ਦੀ ਜਨਤਾਂ ਨੂੰ ਵਧੀਆਂ ਸਫਰ ਸਹੂਲਤ ਦਿੱਤੀ ਜਾ ਸਕੇ। ਇਸਦੇ ਨਾਲ ਹੀ ਮੋਗੇ ਡਿੱਪੂ ਦਾ ਰੋਟਾ ਮੁੱਖ ਦਫਤਰ ਤੋ ਮੋਗੇ ਡਿੱਪੂ ਵਿੱਚ ਤਬਦੀਲ ਕੀਤਾ ਜਾਵੇ ਅਤੇ ਢਾਬਿਆਂ ਤੇ ਰੁਕਣ ਸੰਬੰਧੀ ਹੁਕਮ ਵਾਪਸ ਲਏ ਜਾਣ।
ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਜੇਕਰ ਸ਼ਾਮ ਤੱਕ ਮੰਗਾਂ ਦਾ ਹੱਲ ਨਾ ਕੀਤਾ ਗਿਆ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵਲੋਂ ਪੰਜਾਬ ਰੋਡਵੇਜ਼ ਖੜੀਆਂ ਕਰਕੇ ਸੰਘਰਸ਼ਾਂ ਨੂੰ ਢਾਅ ਲਾਉਣ ਲਈ ਪਨਬੱਸਾ ਚਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜੇਕਰ ਮੈਨੇਜਮੈਂਟ ਵੱਲੋ ਪੰਜਾਬ ਰੋਡਵੇਜ਼ ਦੇ ਮੁਲਾਜਮਾਂ ਵੱਲੋ ਪਨਬੱਸਾਂ ਚਲਵਾਈਆਂ ਗਈਆਂ ਤਾਂ ਭਲਕੇ ਪੀ ਆਰ ਟੀ ਸੀ ਤੇ ਪਨਬੱਸ ਦੇ ਕੱਚੇ ਮੁਲਾਜਮ ਸੜਕਾਂ ਤੇ ਉਤਰਨਗੇ ਅਤੇ ਨੈਸ਼ਨਲ ਹਾਈਵੇ ਬੰਦ ਕਰਨੇ ਦੇ ਨਾਲ ਨਾਲ ਟਰਾਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਘਿਰਾਵ ਕੀਤਾ ਜਾਵੇਗਾ।