Breaking- ਦੁਬਾਰਾ ਫਿਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਿਦੇਸ਼ ਯਾਤਰਾ ਤੇ ਨਿਕਲੇ
ਨਵੀਂ ਦਿੱਲੀ, 24 ਦਸੰਬਰ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੁਬਾਰਾ ਫਿਰ ਵਿਦੇਸ਼ ਦੀ ਯਾਤਰਾ ਤੇ ਨਿਕਲ ਗਏ ਹਨ । ਪਰ ਇਸ ਵਾਰ ਸਿੱਧੂ ਮੂਸੇਵਾਲਾ ਦੇ ਮਾਤਾ ਉਨ੍ਹਾਂ ਦੇ ਪਿਤਾ ਨਾਲ ਨਹੀ ਗਏ ਉਹ ਮੂਸਾ ਪਿੰਡ ਵੀ ਹੀ ਹਨ । ਪਰਿਵਾਰ ਦੀ ਸੁਰੱਖਿਆ ਲਈ ਪੁਲਿਸ ਮੁਲਾਜਮਾਂ ਦੀ ਤੈਨਾਤੀ ਵੀ ਵਧਾ ਦਿੱਤੀ ਗਈ ਹੈ ।
ਪਿਤਾ ਅਤੇ ਪਰਿਵਾਰ ਦੀ ਸੁਰੱਖਿਆ ਦਾ ਘੇਰਾ ਵੀ ਵਧਾ ਦਿੱਤਾ ਗਿਆ ਹੈ ਤੇ ਸਖ਼ਤ ਸੁਰੱਖਿਆ ਹੇਠ ਬਲਕੌਰ ਸਿੰਘ ਨੂੰ ਕੌਮਾਂਤਰੀ ਹਵਾਈ ਅੱਡੇ ਤੱਕ ਪਹੁੰਚਾਇਆ ਗਿਆ ਜਿਥੋਂ ਉਹ ਇੰਗਲੈਂਡ ਲਈ ਰਵਾਨਾ ਹੋਏ।