ਕਰਾਚੀ, 21 ਜੂਨ – (ਪੰਜਾਬ ਡਾਇਰੀ) ਪਾਕਿਸਤਾਨ ਦੇ ਇੱਕ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਨੇ ਇੱਕ ਨਵਜੰਮੇ ਬੱਚੇ ਦਾ ਸਿਰ ਵੱਢ ਕੇ ਮਾਂ ਦੀ ਕੁੱਖ ਵਿੱਚ ਛੱਡ ਦਿੱਤਾ। ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਇੱਕ ਪੇਂਡੂ ਸਿਹਤ ਕੇਂਦਰ ਦੀ ਹੈ। ਥਾਰਪਰਕਰ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਦੀ ਇੱਕ 32 ਸਾਲਾ ਗਰਭਵਤੀ ਹਿੰਦੂ ਔਰਤ ਆਪਣੇ ਖੇਤਰ ਵਿੱਚ ਇੱਕ ਪੇਂਡੂ ਸਿਹਤ ਕੇਂਦਰ ਗਈ ਸੀ। ਪਰ ਉੱਥੇ ਕੋਈ ਮਹਿਲਾ ਡਾਕਟਰ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਸਟਾਫ ਨੇ ਖ਼ੁਦ ਹੀ ਸਰਜਰੀ ਕਰ ਦਿੱਤੀ। ਐਤਵਾਰ ਨੂੰ ਪਾਕਿਸਤਾਨ ਦੇ ਇੱਕ ਸਰਕਾਰੀ ਹਸਪਤਾਲ ਦੇ ਸਟਾਫ਼ ਨੇ ਸਰਜਰੀ ਦੌਰਾਨ ਮਾਂ ਦੀ ਕੁੱਖ ਵਿੱਚ ਨਵਜੰਮੇ ਬੱਚੇ ਦਾ ਸਿਰ ਵੱਢ ਕੇ ਅੰਦਰ ਹੀ ਛੱਡ ਦਿੱਤਾ। ਇਹ ਜਾਣਕਾਰੀ ਜਮਸ਼ੋਰੋ ਸਥਿਤ ਲਿਆਕਤ ਯੂਨੀਵਰਸਿਟੀ ਆਫ ਮੈਡੀਕਲ ਐਂਡ ਹੈਲਥ ਸਾਇੰਸਿਜ਼ ਦੇ ਮੁੱਖ ਪ੍ਰੋਫੈਸਰ ਰਾਹੀਲ ਸਿਕੰਦਰ ਨੇ ਦਿੱਤੀ।
ਇਸ ਤੋਂ ਬਾਅਦ ਔਰਤ ਨੂੰ ਗੰਭੀਰ ਹਾਲਤ ‘ਚ ਮਿੱਠੀ ਨੇੜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਇਲਾਜ ਦੀ ਕੋਈ ਸਹੂਲਤ ਨਹੀਂ ਸੀ। ਆਖਰਕਾਰ ਉਸਦਾ ਪਰਿਵਾਰ ਉਸਨੂੰ ਐਲ. ਯੂ.ਐਮ.ਐਚ.ਐਸ ਲੈ ਗਿਆ। ਜਿੱਥੇ ਨਵਜੰਮੇ ਬੱਚੇ ਦੇ ਸਿਰ ਨੂੰ ਮਾਂ ਦੀ ਕੁੱਖ ‘ਚੋਂ ਕੱਢ ਕੇ ਉਸ ਦੀ ਜਾਨ ਬਚਾਈ ਗਈ।