Breaking- ਦੁਕਾਨ ਵਿਚੋਂ 1,ਲੱਖ 50 ਹਜ਼ਾਰ ਦਾ ਸਮਾਨ ਚੋਰੀ, ਨਗਦੀ ਵੀ ਗਾਇਬ
ਗੁਰਦਾਸਪੁਰ, 21 ਜੁਲਾਈ – (ਪੰਜਾਬ ਡਾਇਰੀ) ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਤਾਜਾ ਵਾਰਦਾਤ ਉਸ ਇਲਾਕੇ ਦੀ ਹੈ ਜਿਥੇ ਪਹਿਲਾ ਚੋਰੀ ਬਹੁਤ ਘੱਟ ਹੋਈ ਹੈ। ਜਿਸ ਤਰ੍ਹਾਂ ਇਹ ਚੋਰੀ ਹੋਈ ਹੈ ਉਸ ਨਾਲ ਲੋਕ ਖਾਸ ਕਰ ਦੁਕਾਨਦਾਰ ਬਹੁਤ ਜ਼ਿਆਦਾ ਸਹਿਮੇ ਹੋਏ ਹਨ ਕਿਉਂਕਿ ਇਲਾਕਾ ਹਰਚੋਵਾਲ ਵਿਚ ਚੋਰਾ ਵਲੋਂ ਸਪੇਅਰਪਾਰਟਸ ਦੀ ਇਕ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰਾਂ ਨੇ ਡੇਢ ਲੱਖ ਦਾ ਸਮਾਨ, ਜਿਵੇਂ ਮੋਬਿਲ ਆਯਲ ਦੇ ਡੱਬੇ, ਕਲੱਚ ਪਲੇਟਾ ਅਤੇ ਹੋਰ ਸਪੇਅਰ ਪਾਰਟਸ ਅਤੇ 50 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ।
ਸਪੇਅਰ ਪਾਰਟਸ ਦੁਕਾਨ ਦੇ ਮਾਲਕ ਜੋਗਿੰਦਰ ਸਿੰਘ ਉਨ੍ਹਾਂ ਦੇ ਰਿਸ਼ਤੇਦਾਰ ਕੈਪਟਨ ਨਰਾਇਣ ਸਿੰਘ ਅਤੇ ਨੇੜੇ ਦੇ ਦੁਕਾਨਦਾਰ ਚੰਦ ਸਿੰਘ ਅਤੇ ਬਾਕੀ ਦੁਕਾਨਦਾਰਾਂ ਨੇ ਕਿਹਾ ਕਿ ਨਸ਼ੇੜੀ ਨੌਜਵਾਨ ਹੀ ਜ਼ਿਆਦਾਤਰ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਪੁਲਿਸ ਦੀ ਪੈਟਰੋਲਿੰਗ ਵਧਾਈ ਜਾਵੇ ਤਾਂ ਜੋ ਛੋਟੇ ਵਪਾਰੀ ਚੋਰਾਂ ਕੋਲੋਂ ਬਚ ਸਕਣ।