Breaking- ਚੋਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਰਾਤ ਵੇਲੇ ਦੁਕਾਨ ਵਿਚੋਂ 8 ਹਜ਼ਾਰ ਦੀ ਨਗਦੀ ਲੈ ਕੇ ਛੂ ਮੰਤਰ ਹੋਏ
ਗੁਰਦਾਸਪੁਰ, 27 ਅਗਸਤ – (ਬਾਬੂਸ਼ਾਹੀ ਨੈਟਵਰਕ) ਬਟਾਲਾ ਵਿਖੇ ਗੁਰਦਾਸਪੁਰ ਰੋਡ ‘ਤੇ ਸਥਿਤ ਮਸ਼ਹੂਰ ਨੂਰ ਬੇਕਰੀ ਦੁਕਾਨ ਨੂੰ ਦੇਰ ਰਾਤ ਚੋਰ ਨੇ ਨਿਸ਼ਾਨਾ ਬਣਾਇਆ ਹੈ। ਪੌੜੀਆਂ ਉੱਤੇ ਬਣੀ ਮੋਮਟੀ ਦੀ ਛੱਤ ਪਾੜ ਕੇ ਚੋਰ ਨੇ ਚੋਰੀ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਬੇਕਰੀ ਦੇ ਅੰਦਰ ਲਗੇ ਸੀ ਸੀ ਟੀ ਵੀ ਕੈਮਰੇ ਵਿੱਚ ਚੋਰੀ ਦੀ ਵਾਰਦਾਤ ਕੈਦ ਹੋਈ ਹੈ ਚਹਿਰੇ ਢਕੇ ਹੋਣ ਕਰਕੇ ਫਿਲਹਾਲ ਚੋਰ ਦੀ ਪਹਿਚਾਣ ਕਰਨਾ ਮੁਸ਼ਕਲ ਲੱਗਦਾ ਹੈ। ਸੀਸੀਟੀਵੀ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਚੋਰ ਲੋਹੇ ਦੇ ਸੱਬਲ ਨਾਲ ਗੱਲਾਂ ਤੋੜ ਕੇ ਦੁਕਾਨ ਦੇ ਗੱਲੇ ਵਿੱਚ ਪਏ ਸੱਤ ਤੋਂ ਅੱਠ ਹਜਾਰ ਦੇ ਕਰੀਬ ਨਗਦੀ ਅਤੇ ਬੇਕਰੀ ਦਾ ਕੁਝ ਸਮਾਨ ਲੈ ਕੇ ਬੜੀ ਆਸਾਨੀ ਨਾਲ ਦੁਕਾਨ ਵਿੱਚੋਂ ਨਿਕਲ ਰਿਹੇ ਹਨ। ਪੁਲਿਸ ਨੂੰ ਸੂਚਨਾ ਮਿਲਣ ਦੇ ਦੋ ਘੰਟੇ ਬਾਅਦ ਪੁਹੰਚੀ ਪੁਲਿਸ ਦਾ ਕਹਿਣਾ ਕੇ ਸੀ ਸੀ ਟੀ ਵੀ ਖੰਗਾਲੀ ਜਾਏਗੀ ਅਤੇ ਜਲਦ ਚੋਰਾਂ ਨੂੰ ਫੜਿਆ ਜਾਵੇਗਾ।
ਰਾਤ ਵੇਲੇ ਚੋਰਾਂ ਵਲੋਂ ਬੇਕਰੀ ਦੇ ਸਾਹਮਣੇ ਸੇਵਾ ਕੇਂਦਰ ਸਮੇਤ ਚਾਰ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਿਥੇ ਚੋਰ ਵਲੋਂ ਸੇਵਾ ਕੇਂਦਰ ਦਾ ਤਾਲਾ ਤਾਂ ਤੋੜਿਆ ਗਿਆ ਪਰ ਚੋਰੀ ਕੁਝ ਨਾ ਕਰ ਪਾਏ। ਉਸੇ ਤਰ੍ਹਾਂ ਹੀ ਕੁਝ ਦੁਕਾਨਾਂ ਦੇ ਤਾਲੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਆਸਫਲ ਰਹੇ। ਉੱਥੇ ਹੀ ਬੇਕਰੀ ਮਾਲਿਕ ਅਤੇ ਸੇਵਾ ਕੇਂਦਰ ਦੇ ਮੁਲਾਜਮ ਦਾ ਕਹਿਣਾ ਸੀ ਕਿ ਐਸੇ ਚੋਰਾਂ ਨੂੰ ਫੜ੍ਹ ਕੇ ਸਖਤ ਸਜ਼ਾ ਦੇਣੀ ਚਾਹੀਦੀ ਹੈ। ਤਾਂ ਜੋ ਹੋਰ ਲੋਕ ਇਹਨਾਂ ਦਾ ਸ਼ਿਕਾਰ ਨਾ ਹੋ ਸਕਣ।