Breaking- ਮੁਕੇਸ਼ ਅੰਬਾਨੀ ਨੇ ਮੀਟਿੰਗ ਵਿਚ ਕਿਹਾ ਰਿਲਾਇੰਸ 5-ਜੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ
ਮੁੰਬਈ, 29 ਅਗਸਤ – ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਅੱਜ 45ਵੀਂ ਸਾਲਾਨਾ ਜਨਰਲ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ਮੌਕੇ ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਵਲੋਂ 5-ਜੀ ਦੀ ਸ਼ੁਰੂਆਤ ਚਾਰ ਮੈਟਰੋ ਸ਼ਹਿਰਾਂ ਦਿੱਲੀ, ਮੁੰਬਈ, ਚੇਨਈ ਤੇ ਕੋਲਕਾਤਾ ਤੋਂ ਦੀਵਾਲੀ ਦੇ ਨੇੜੇ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਦੇਸ਼ ਨੂੰ ਅਗਲੇ ਸਾਲ ਤਕ 5-ਜੀ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ।