Thursday, June 25, 2026
Google search engine
Homeਤਾਜ਼ਾ ਖਬਰPSPCL ਦੇ ਨਵੇਂ ਬਿਲਿੰਗ ਸਿਸਟਮ ਕਾਰਨ ਖਪਤਕਾਰ ਪਰੇਸ਼ਾਨ, ਸਮਾਰਟ ਮੀਟਰਾਂ ਵਾਲਿਆਂ ਨੂੰ...

PSPCL ਦੇ ਨਵੇਂ ਬਿਲਿੰਗ ਸਿਸਟਮ ਕਾਰਨ ਖਪਤਕਾਰ ਪਰੇਸ਼ਾਨ, ਸਮਾਰਟ ਮੀਟਰਾਂ ਵਾਲਿਆਂ ਨੂੰ ਵੀ ਮਿਲ ਰਹੇ ਔਸਤ ਬਿੱਲ

ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਖਪਤਕਾਰਾਂ ਨੂੰ ਗਲਤ, ਵੱਧ ਰਕਮ ਵਾਲੇ ਜਾਂ ਔਸਤ ਖਪਤ ਦੇ ਆਧਾਰ ’ਤੇ ਬਿੱਲ ਜਾਰੀ ਹੋ ਰਹੇ ਹਨ।

ਚੰਡੀਗੜ੍ਹ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐੱਸਪੀਸੀਐੱਲ) ਵੱਲੋਂ ਲਾਗੂ ਕੀਤਾ ਗਿਆ ਨਵਾਂ ਬਿਲਿੰਗ ਸਿਸਟਮ ਛੇ ਮਹੀਨੇ ਬਾਅਦ ਵੀ ਪੂਰੀ ਤਰ੍ਹਾਂ ਸੁਚਾਰੂ ਨਹੀਂ ਹੋ ਸਕਿਆ। ਜਨਵਰੀ 2026 ਵਿੱਚ ਪੁਰਾਣੇ ਐੱਸਏਪੀ ਪਲੇਟਫਾਰਮ ਨੂੰ ਬਦਲ ਕੇ ਓਰੇਕਲ ਦੇ ਕਲਾਊਡ ਅਧਾਰਿਤ ਸਿੰਗਲ ਬਿਲਿੰਗ ਸੋਲਿਊਸ਼ਨ (ਐੱਸਬੀਐੱਸ) ਨੂੰ ਲਾਗੂ ਕੀਤਾ ਗਿਆ ਸੀ, ਪਰ ਇਸ ਤੋਂ ਬਾਅਦ ਬਿਜਲੀ ਬਿੱਲਾਂ ਵਿੱਚ ਤਕਨੀਕੀ ਖਾਮੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਖਪਤਕਾਰਾਂ ਨੂੰ ਗਲਤ, ਵੱਧ ਰਕਮ ਵਾਲੇ ਜਾਂ ਔਸਤ ਖਪਤ ਦੇ ਆਧਾਰ ’ਤੇ ਬਿੱਲ ਜਾਰੀ ਹੋ ਰਹੇ ਹਨ।

ਸਥਿਤੀ ਇਹ ਬਣ ਗਈ ਹੈ ਕਿ ਨਿਗਮ ਨੂੰ ਹੁਣ ਬਿਜਲੀ ਬਿੱਲਾਂ ਦੀ ਵੰਡ ਲਈ ਸਪੀਡ ਪੋਸਟ ਦੀ ਸੇਵਾ ਲੈਣੀ ਪੈ ਰਹੀ ਹੈ। 22 ਜੂਨ ਨੂੰ ਜਾਰੀ ਹਦਾਇਤਾਂ ਅਨੁਸਾਰ 5,000 ਰੁਪਏ ਤੋਂ ਵੱਧ ਦੇ ਬਿੱਲ ਸਪੀਡ ਪੋਸਟ ਰਾਹੀਂ ਭੇਜੇ ਜਾਣਗੇ, ਜਦਕਿ 1,000 ਤੋਂ 5,000 ਰੁਪਏ ਤੱਕ ਦੇ ਬਿੱਲ ਸਬੰਧਤ ਕਰਮਚਾਰੀਆਂ ਵੱਲੋਂ ਘਰ-ਘਰ ਪਹੁੰਚਾਏ ਜਾਣਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਨ ਨਿਗਮ ਨੂੰ ਲੱਖਾਂ ਰੁਪਏ ਦਾ ਵਾਧੂ ਖਰਚਾ ਝੱਲਣਾ ਪਵੇਗਾ।

ਮਈ-ਜੂਨ 2026 ਦੌਰਾਨ ਬਿਲਿੰਗ ਗਰੁੱਪ-1 ਅਤੇ ਸਾਈਕਲ-2 ਦੇ ਤਹਿਤ 9.59 ਲੱਖ ਤੋਂ ਵੱਧ ਖਪਤਕਾਰਾਂ ਦੇ ਬਿੱਲ ਔਸਤ ਖਪਤ ਦੇ ਆਧਾਰ ’ਤੇ ਤਿਆਰ ਕੀਤੇ ਗਏ। ਇਸ ਦੇ ਪਿੱਛੇ ਮੀਟਰ ਰੀਡਰਾਂ ਦੀ ਹੜਤਾਲ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸੇ ਦੌਰਾਨ ਸਮਾਰਟ ਮੀਟਰ ਲਗਵਾ ਚੁੱਕੇ 92,643 ਖਪਤਕਾਰਾਂ ਨੂੰ ਵੀ ਕਨੈਕਟੀਵਿਟੀ ਸਮੱਸਿਆਵਾਂ ਕਾਰਨ ਐੱਨ-ਕੋਡ ਤਹਿਤ ਬਿੱਲ ਜਾਰੀ ਕੀਤੇ ਗਏ।

ਸਮਾਰਟ ਮੀਟਰ ਪ੍ਰਾਜੈਕਟ ’ਤੇ ਉੱਠੇ ਸਵਾਲ
ਸਮਾਰਟ ਮੀਟਰਾਂ ਨੂੰ ਰੀਅਲ ਟਾਈਮ ਡਾਟਾ ਅਤੇ ਸਹੀ ਬਿਲਿੰਗ ਯਕੀਨੀ ਬਣਾਉਣ ਲਈ ਲਾਗੂ ਕੀਤਾ ਗਿਆ ਸੀ, ਪਰ ਤਕਨੀਕੀ ਖਾਮੀਆਂ ਅਤੇ ਕਨੈਕਟੀਵਿਟੀ ਸਮੱਸਿਆਵਾਂ ਕਾਰਨ ਹਜ਼ਾਰਾਂ ਖਪਤਕਾਰਾਂ ਨੂੰ ਅਜੇ ਵੀ ਔਸਤ ਖਪਤ ਦੇ ਆਧਾਰ ’ਤੇ ਬਿੱਲ ਮਿਲ ਰਹੇ ਹਨ। ਇਸ ਕਾਰਨ ਸਮਾਰਟ ਮੀਟਰ ਯੋਜਨਾ ਦੀ ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।

ਕੀ ਹੁੰਦੀ ਹੈ ਐੱਨ-ਕੋਡ ਬਿਲਿੰਗ?
ਐੱਨ-ਕੋਡ ਬਿਲਿੰਗ ਉਹ ਪ੍ਰਕਿਰਿਆ ਹੈ ਜਿਸ ਵਿੱਚ ਜੇਕਰ ਅਸਲ ਮੀਟਰ ਰੀਡਿੰਗ ਉਪਲਬਧ ਨਾ ਹੋਵੇ ਤਾਂ ਪਿਛਲੇ ਰਿਕਾਰਡ ਦੇ ਆਧਾਰ ’ਤੇ ਔਸਤ ਬਿੱਲ ਤਿਆਰ ਕਰ ਦਿੱਤਾ ਜਾਂਦਾ ਹੈ। ਬਾਅਦ ਵਿੱਚ ਜਦੋਂ ਅਸਲ ਰੀਡਿੰਗ ਮਿਲਦੀ ਹੈ ਤਾਂ ਅਗਲੇ ਬਿੱਲ ਵਿੱਚ ਰਕਮ ਦਾ ਸਮਾਯੋਜਨ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਖਪਤਕਾਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਵੱਡੀ ਰਕਮ ਵਾਲੇ ਔਸਤ ਬਿੱਲ ਲੋਕਾਂ ’ਤੇ ਬੇਲੋੜਾ ਆਰਥਿਕ ਦਬਾਅ ਪਾ ਰਹੇ ਹਨ ਅਤੇ ਇਸ ਨਾਲ ਆਮ ਖਪਤਕਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

(ਪੰਜਾਬੀ ਜਾਗਰਣ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments