Tuesday, July 7, 2026
Google search engine
Homeਮਨੋਰੰਜਨ‘ਸਤਲੁਜ’ ਫਿਲਮ ਮਾਮਲੇ ‘ਚ ਕੇਂਦਰ ਸਰਕਾਰ ਦਾ ਵੱਡਾ ਕਦਮ, ਰਿਵਿਊ ਕਮੇਟੀ ਕਰੇਗੀ...

‘ਸਤਲੁਜ’ ਫਿਲਮ ਮਾਮਲੇ ‘ਚ ਕੇਂਦਰ ਸਰਕਾਰ ਦਾ ਵੱਡਾ ਕਦਮ, ਰਿਵਿਊ ਕਮੇਟੀ ਕਰੇਗੀ ਰਿਲੀਜ਼ ‘ਤੇ ਫੈਸਲਾ

‘ਸਤਲੁਜ’ ਫਿਲਮ ਮਾਮਲੇ ‘ਚ ਕੇਂਦਰ ਸਰਕਾਰ ਦਾ ਵੱਡਾ ਕਦਮ, ਰਿਵਿਊ ਕਮੇਟੀ ਕਰੇਗੀ ਰਿਲੀਜ਼ ‘ਤੇ ਫੈਸਲਾ

ਇਹ ਕਮੇਟੀ ਫਿਲਮ ਦੀ ਸਮੀਖਿਆ ਕਰਕੇ ਤੈਅ ਕਰੇਗੀ ਕਿ ਇਸ ਨੂੰ ਮੁੜ ਰਿਲੀਜ਼ ਕੀਤਾ ਜਾ ਸਕਦਾ ਹੈ ਜਾਂ ਨਹੀਂ ਅਤੇ ਜੇ ਕੀਤਾ ਜਾਵੇ ਤਾਂ ਕਿਹੜੀਆਂ ਸ਼ਰਤਾਂ ਨਾਲ ਕੀਤਾ ਜਾਵੇ।

ਚੰਡੀਗੜ੍ਹ

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਓਟੀਟੀ ਪਲੇਟਫਾਰਮ ਤੋਂ ਰਿਲੀਜ਼ ਦੇ ਦੋ ਦਿਨ ਬਾਅਦ ਹਟਾ ਦਿੱਤਾ ਗਿਆ ਸੀ। ਇਸ ਫੈਸਲੇ ਨੂੰ ਲੈ ਕੇ ਕਾਫ਼ੀ ਵਿਵਾਦ ਅਤੇ ਆਲੋਚਨਾ ਹੋਈ। ਹੁਣ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਇੱਕ ਰਿਵਿਊ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਫਿਲਮ ਦੀ ਸਮੀਖਿਆ ਕਰਕੇ ਤੈਅ ਕਰੇਗੀ ਕਿ ਇਸ ਨੂੰ ਮੁੜ ਰਿਲੀਜ਼ ਕੀਤਾ ਜਾ ਸਕਦਾ ਹੈ ਜਾਂ ਨਹੀਂ ਅਤੇ ਜੇ ਕੀਤਾ ਜਾਵੇ ਤਾਂ ਕਿਹੜੀਆਂ ਸ਼ਰਤਾਂ ਨਾਲ ਕੀਤਾ ਜਾਵੇ।

ਇਸ ਮਾਮਲੇ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਆਰ.ਪੀ. ਸਿੰਘ ਨੇ ਕਿਹਾ ਕਿ ‘ਸਤਲੁਜ’ ਨੂੰ ਕੇਂਦਰੀ ਫਿਲਮ ਪ੍ਰਮਾਣਨ ਬੋਰਡ (ਸੈਂਸਰ ਬੋਰਡ) ਤੋਂ ਮਨਜ਼ੂਰੀ ਨਹੀਂ ਮਿਲੀ ਸੀ, ਫਿਰ ਵੀ ਇਸ ਨੂੰ ਓਟੀਟੀ ਪਲੇਟਫਾਰਮ ‘ਤੇ ਜਾਰੀ ਕਰ ਦਿੱਤਾ ਗਿਆ। ਉਨ੍ਹਾਂ ਮੁਤਾਬਕ ਇਸੇ ਕਾਰਨ ਸਰਕਾਰ ਨੇ ਦਖ਼ਲ ਦਿੰਦਿਆਂ ਫਿਲਮ ‘ਤੇ ਰੋਕ ਲਗਾਈ। ਉਨ੍ਹਾਂ ਦੱਸਿਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਫੈਸਲੇ ਦੀ ਸਮੀਖਿਆ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਰਿਵਿਊ ਕਮੇਟੀ ਬਣਾਈ ਗਈ ਹੈ।

ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਇਹ ਫਿਲਮ ‘ਪੰਜਾਬ 95’ ਭਾਰਤ ਵਿੱਚ ‘ਸਤਲੁਜ’ ਨਾਮ ਨਾਲ 3 ਜੁਲਾਈ ਨੂੰ ਓਟੀਟੀ ‘ਤੇ ਰਿਲੀਜ਼ ਹੋਈ ਸੀ। ਹਾਲਾਂਕਿ ਰਿਲੀਜ਼ ਤੋਂ ਸਿਰਫ਼ ਦੋ ਦਿਨ ਬਾਅਦ ਹੀ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ। ਫਿਲਮ ਬਿਨਾਂ ਕਿਸੇ ਕੱਟ ਦੇ ਸਟ੍ਰੀਮ ਕੀਤੀ ਗਈ ਸੀ, ਪਰ ਐਤਵਾਰ ਸ਼ਾਮ ਤੱਕ ਇਹ ਦਰਸ਼ਕਾਂ ਲਈ ਉਪਲਬਧ ਨਹੀਂ ਰਹੀ।

ਫਿਲਮ ਹਟਾਉਣ ਤੋਂ ਬਾਅਦ ਓਟੀਟੀ ਪਲੇਟਫਾਰਮ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ‘ਸਤਲੁਜ’ ਨੂੰ ਅਗਲੇ ਨੋਟਿਸ ਤੱਕ ਭਾਰਤ ਵਿੱਚ ਉਪਲਬਧ ਨਹੀਂ ਰੱਖਿਆ ਜਾਵੇਗਾ। ਨਾਲ ਹੀ ਇਹ ਵੀ ਕਿਹਾ ਗਿਆ ਕਿ ਫਿਲਮ ਨੂੰ ਦੁਬਾਰਾ ਦਰਸ਼ਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤਿੰਨ ਸਾਲ ਤੋਂ ਵੱਧ ਸਮੇਂ ਤੱਕ ਰਿਲੀਜ਼ ਦੀ ਉਡੀਕ ਕਰਦੀ ਰਹੀ ਫਿਲਮ

ਦਿਲਜੀਤ ਦੋਸਾਂਝ ਨੇ ਇਸ ਫਿਲਮ ਵਿੱਚ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਈ ਹੈ। ਫਿਲਮ ਉਨ੍ਹਾਂ ਦੇ ਜੀਵਨ, ਸੰਘਰਸ਼ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਗਏ ਯਤਨਾਂ ‘ਤੇ ਆਧਾਰਿਤ ਹੈ। ਲੰਬੇ ਸਮੇਂ ਤੱਕ ਸੈਂਸਰ ਬੋਰਡ ਤੋਂ ਮਨਜ਼ੂਰੀ ਨਾ ਮਿਲਣ ਅਤੇ ਹੋਰ ਵਿਵਾਦਾਂ ਕਾਰਨ ਇਹ ਫਿਲਮ ਤਿੰਨ ਸਾਲ ਤੋਂ ਵੱਧ ਸਮੇਂ ਤੱਕ ਰਿਲੀਜ਼ ਨਹੀਂ ਹੋ ਸਕੀ। ਰਿਲੀਜ਼ ਤੋਂ ਬਾਅਦ ਵੀ ਇਸ ਨੂੰ ਹਟਾਏ ਜਾਣ ਕਾਰਨ ਇਹ ਮੁੜ ਚਰਚਾ ਦੇ ਕੇਂਦਰ ਵਿੱਚ ਆ ਗਈ ਹੈ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments